ਇਜ਼ਾਰਾਇਲ-ਫਲਿਸਤੀਨ ਦੇ ਵਧਦੇ ਤਣਾਅ ਕਾਰਨ ਮਿਸਰ ਨੇ ਅਹਿਮ ਫੈਸਲਾ ਲਿਆ।

ਮਿਸਰ ਨੇ ਦਹਿਸ਼ਤਗਰਦ ਹਮਾਸ ਸ਼ਾਸਕਾਂ ਨਾਲ ਤਣਾਅ ਦੇ ਮੱਦੇਨਜ਼ਰ ਗਾਜ਼ਾ ਪੱਟੀ ਨਾਲ ਲੱਗਦੀ ਸਰਹੱਦ ਬੰਦ ਕਰ ਦਿੱਤੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਕੰਮ ਵਾਲੇ ਦਿਨ ਰਾਫਾ ਲਾਂਘੇ ਨੂੰ ਬੰਦ ਕੀਤਾ ਗਿਆ ਹੈ।

ਮਿਸਰ ਨੂੰ ਸ਼ੱਕ ਹੈ ਕਿ ਇਸ ਸਰਹੱਦ ਰਾਂਹੀ ਮਾਹੌਲ ਖਰਾਬ ਹੋ ਸਕਦਾ ਹੈ।

ਦੱਸ ਦੇਈਏ ਕਿ ਮਿਸਰ ਨੇ ਮਈ ਵਿਚ ਇਜ਼ਰਾਈਲ ਤੇ ਹਮਾਸ ਵਿਚਾਲੇ ਗਿਆਰਾਂ ਦਿਨ ਤੱਕ ਚੱਲੇ ਯੁੱਧ ਦੌਰਾਨ ਵੀ ਇਸ ਸਰਹੱਦ ਨੂੰ ਖੁੱਲ੍ਹਾ ਰੱਖਿਆ ਸੀ।

ਮਿਸਰ ਦੇ ਅਧਿਕਾਰੀਆਂ ਅਨੁਸਾਰ ਗਾਜ਼ਾ ਪੱਟੀ ਵੱਲ ਜਾਣ ਵਾਲੀ ਸਰਹੱਦ ਨੂੰ ਬੰਦ ਕਰਨਾ ਇਜ਼ਰਾਈਲ ਤੇ ਹਮਾਸ ਵਿਚਾਲੇ ਗੋਲੀਬੰਦੀ ਕਰਾਉਣ ਦੇ ਕਾਹਿਰਾ ਦੇ ਯਤਨਾਂ ਦਾ ਹੀ ਇਕ ਹਿੱਸਾ ਹੈ।

Spread the love