ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦਾ ਪੱਕਾ ਮੋਰਚਾ ਅਣਮਿੱਥੇ ਸਮੇਂ ਲਈ ਜਾਰੀ ਹੈ।

ਦੂਜੇ ਪਾਸੇ ਗੰਨਾ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦੇਣ ਮਗਰੋਂ ਜਲੰਧਰ ‘ਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ।

ਇਸ ਦੇ ਹੀ ਚਲਦਿਆਂ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗੰਨਾ ਕਿਸਾਨਾਂ ਦੇ ਪੱਖ ‘ਚ ਦੋ ਟਵੀਟ ਕੀਤੇ ਹਨ।

ਸਿੱਧੂ ਨੇ ਟਵੀਟ ਕਰਦਿਆਂ ਕਿਹਾ ”ਗੰਨਾ ਕਾਸ਼ਤਕਾਰਾਂ ਲਈ ਰਾਜ ਵੱਲੋਂ ਸੁਝਾਇਆ ਜਾਂਦਾ ਭਾਅ (SAP) 2018 ਤੋਂ ਨਹੀਂ ਵਧਿਆ ਜਦਕਿ ਲਾਗਤ 30 % ਤੱਕ ਵਧ ਗਈ ਹੈ। ‘ਪੰਜਾਬ ਮਾਡਲ’ ਦਾ ਮਤਲਬ ਵਾਜਿਬ ਕੀਮਤਾਂ, ਮੁਨਾਫ਼ੇ ਦੀ ਬਰਾਬਰ ਵੰਡ, ਫ਼ਸਲੀ ਵਿਭਿੰਨਤਾ, ਉਤਪਾਦਨ ਅਤੇ ਉਤਪਾਦਨ ਪ੍ਰਕਿਰਿਆ ਲਈ ਲਾਹੇਵੰਦ ਨੀਤੀਆਂ ਬਣਾ ਕੇ ਕਾਸ਼ਤਕਾਰਾਂ ਅਤੇ ਮਿੱਲਾਂ ਨੂੰ ਹੋਰ ਮੁਨਾਫ਼ਾ ਪਹੁੰਚਾਉਣ ਦਾ ਪ੍ਰਬੰਧ ਕਰਨਾ ਹੈ”

ਗ਼ੌਰਤਲਬ ਹੈ ਕਿ ਸੋਮਵਾਰ ਨੂੰ ਵੀ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਕੀਤਾ ਸੀ ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਪੰਜਾਬ ‘ਚ ਗੰਨੇ ਦੀਆਂ ਕੀਮਤਾਂ ਨਾਲ ਲਗਦੇ ਸੂਬਿਆਂ ਹਰਿਆਣਾ, ਯੂਪੀ ਤੇ ਉੱਤਰਾਖੰਡ ਨਾਲੋਂ ਘੱਟ ਹਨ। ਭਾਰੀ ਪੈਦਾਵਾਰ ਦੇ ਖਰਚਿਆਂ ਕਾਰਨ ਗੰਨੇ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਚਾਹੀਦਾ ਹੈ।

ਉੱਥੇ ਸਿੱਧੂ ਨੇ ਇੱਕ ਹੋਰ ਟਵੀਟ ਵੀ ਕੀਤਾ ਹੈ। ਜਿਸ ਵਿੱਚ ਸਿੱਧੂ ਲਿੱਖ ਦੇ ਹਨ ,”ਰਾਜ ਵੱਲੋਂ ਸੁਝਾਇਆ ਜਾਂਦਾ ਭਾਅ (SAP) ਕਾਸ਼ਤਕਾਰਾਂ ਦੀ ਮੰਗ ਮੁਤਾਬਿਕ ਤੁਰੰਤ ਵਧਾਉਣਾ ਚਾਹੀਦਾ ਹੈ ਅਤੇ ਬਕਾਇਆ ਰਕਮ ਵੀ ਜਲਦ ਅਦਾ ਹੋਣੀ ਚਾਹੀਦੀ ਹੈ। ਨਾਲ ਹੀ ਸੂਗਰ ਮਿੱਲਾਂ ਅਤੇ ਕਾਸ਼ਤਕਾਰਾਂ ਦਾ ਮੁਨਾਫ਼ਾ ਵਧਾਉਣ ਲਈ ਵਧੇਰੇ ਉਤਪਾਦਕਤਾ ਅਤੇ ਇਸ ਤੋਂ ਅੱਗੇ ਬਣਦੇ ਕੀਮਤੀ ਪਦਾਰਥ ਜਿਵੇਂ ਐਥੋਨਾਲ, ਜੈਵਿਕ ਬਾਲਣ ਅਤੇ ਬਿਜਲੀ ਆਦਿ ਦੇ ਉਤਪਾਦਨ ਵਾਸਤੇ ਖੰਡ ਮਿੱਲਾਂ ਦਾ ਆਧੁਨਿਕੀਕਰਨ ਵੀ ਕਰਨਾ ਚਾਹੀਦਾ ਹੈ”

ਸਿੱਧੂ ਦੇ ਇਹ ਟਵੀਟ ਸਿੱਧੇ ਤੋਰ ‘ਤੇ ਆਪਣੀ ਹੀ ਸਰਕਾਰ ‘ਤੇ ਤਿੱਖੇ ਵਾਰ ਹਨ। ਜ਼ਿਕਰਯੋਗ ਹੈ ਕਿ ਗੰਨਾ ਕਾਸ਼ਤਕਾਰਾਂ ਨੇ ਗੰਨੇ ਦੇ ਸਮਰਥਨ ਮੁੱਲ ‘ਚ ਵਾਧਾ ਕਰਨ ਤੇ ਪਿਛਲਾ ਬਕਾਇਆ ਜਲਦ ਜਾਰੀ ਕਰਨ ਨੂੰ ਲੈ ਕੇ ਜਲੰਧਰ ‘ਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਧਰਨਾ ਲਾਇਆ ਹੋਇਆ ਹੈ ਮੁੱਖ ਹਾਈਵੇ ‘ਤੇ ਧਰਨਾ ਲੱਗਣ ਕਾਰਨ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Spread the love