ਕਈ ਦੇਸ਼ਾਂ ਵਲੋਂ ਅਫ਼ਗਾਨਿਸਤਾਨ ‘ਚ ਫਸੇ ਨਾਗਰਿਕਾਂ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ।

ਭਾਰਤ ਅਮਰੀਕਾ ਤੇ ਹੋਰ ਕਈ ਦੇਸ਼ਾਂ ਤੋਂ ਬਾਅਦ ਯੂਕੇ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਹਥਿਆਰਬੰਦ ਬਲਾਂ ਨੇ 13 ਅਗਸਤ ਤੋਂ ਅਜੇ ਤੱਕ ਲਗਪਗ 4 ਹਜ਼ਾਰ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਕੱਢਿਆ ਹੈ ।

ਯੂਕੇ ਦੀ ਫੌਜ ਵਲੋਂ ਕੱਢੇ ਗਏ ਜ਼ਿਆਦਾਤਰ ਲੋਕ ਅਫ਼ਗਾਨੀ ਹਨ, ਜਿਨ੍ਹਾਂ ਨੇ ਪਿਛਲੇ 20 ਸਾਲਾਂ ‘ਚ ਇੰਗਲੈਂਡ ਦੀ ਮਦਦ ਕੀਤੀ ਹੈ ।

ਇਨ੍ਹਾਂ 4 ਹਜ਼ਾਰ ਲੋਕਾਂ ਜਾਂ ਇੰਗਲੈਂਡ ਦੇ ਨਾਗਰਿਕਾਂ ਤੋਂ ਇਲਾਵਾ ਲਗਪਗ 5 ਹਜ਼ਾਰ ਅਫ਼ਗਾਨ ਸਹਿਯੋਗੀ ਜਿਵੇਂ ਕਿ ਅਨੁਵਾਦਕਾਂ ਤੇ ਡਰਾਈਵਰਾਂ ਲਈ ਹਵਾਈ ਜਹਾਜ਼ ‘ਚ ਸੀਟਾਂ ਨਿਰਧਾਰਤ ਕੀਤੀਆਂ ਗਈਆਂ ਹਨ ।

ਹਵਾਈ ਅੱਡੇ ‘ਤੇ ਮੌਜੂਦ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਮੁਤਾਬਿਕ 17 ਹਜ਼ਾਰ ਤੋਂ ਵੱਧ ਲੋਕਾਂ ਨੂੰ ਕਾਬੁਲ ਤੋਂ ਕੱਢਿਆ ਗਿਆ ਹੈ ।

Spread the love