ਪੰਜਾਬ ਕਾਂਗਰਸ ‘ਚ ਇੱਕ ਵਾਰ ਫਿਰ ਤੋਂ ਬਗਾਵਤੀ ਸੁਰ ਉੱਠਣ ਲੱਗ ਪਏ ਹਨ।

ਬੀਤੇ ਦਿਨ ਤ੍ਰਿਪਤਾ ਬਾਜਵਾ ਦੀ ਕੋਠੀ ‘ਚ ਇਕੱਠੇ ਹੋਏ ਬਾਗੀ ਕਾਂਗਰਸੀਆਂ ਨੇ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲਿਆ ਹੈ।

ਇਸ ਦਰਮਿਆਨ ਹਰੀਸ਼ ਰਾਵਤ ਨਾਲ ਪੰਜਾਬ ਦੇ ਲੀਡਰਾਂ ਦੀ ਅੱਜ ਦੇਹਰਾਦੂਨ ‘ਚ ਮੁਲਾਕਾਤ ਹੋਵੇਗੀ। ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ,ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ,ਸੁਖ ਸਰਕਾਰੀਆ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਇਸ ਟੀਮ ‘ਚ ਸ਼ਾਮਲ ਹੋਣਗੇ। ਮਿਲੀ ਜਾਣਕਾਰੀ ਮੁਤਾਬਿਕ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਹੋਰ ਆਗੂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਕਰਨਗੇ।

ਦੱਸਿਆ ਜਾ ਰਿਹਾ ਹੈ ਕਿ ਚਾਰ ਕੈਬਨਿਟ ਮੰਤਰੀ ਅਤੇ ਤਿੰਨ ਕਾਂਗਰਸੀ ਵਿਧਾਇਕ ਉੱਤਰਾਖੰਡ ਪਹੁੰਚ ਗਏ ਹਨ। ਉਹ ਸਖਤ ਸੁਰੱਖਿਆ ਦੇ ਵਿਚਾਲੇ ਰਾਜਧਾਨੀ ਦੇਹਰਾਦੂਨ ਦੇ ਹਰਿਦੁਆਰ ਬਾਈਪਾਸ ‘ਤੇ ਸਥਿਤ ਇੱਕ ਹੋਟਲ ‘ਚ ਠਹਿਰੇ ਹੋਏ ਹਨ। ਹੋਟਲ ਦੇ ਸਟਾਫ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਂਗਰਸ ਦੇ ਪੰਜਾਬ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨਾਲ ਕਰੀਬ 12 ਵਜੇ ਮੀਟਿੰਗ ਕਰਨੀ ਹੈ। ਫਿਲਹਾਲ, ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਹੈ।

ਤੁਹਾਨੂੰ ਦੱਸ ਦੇਈਏ ਕਿ ਬੀਤੇ ਕੱਲ੍ਹ ਪੰਜਾਬ ਵਿੱਚ 30 ਕਾਂਗਰਸੀ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਦੇ ਖ਼ਿਲਾਫ਼ ਮੋਰਚਾ ਖੋਲ੍ਹਣ ਤੋਂ ਬਾਅਦ ਦੇਹਰਾਦੂਨ ਵਿੱਚ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਦੇ ਘਰ ‘ਤੇ ਹੰਗਾਮਾ ਮਚ ਗਿਆ। ਹਾਲਾਂਕਿ, ਦੁਪਹਿਰ ਨੂੰ ਉਨ੍ਹਾਂ ਕਈ ਜਨਤਕ ਸਮਾਗਮਾਂ ‘ਚ ਹਿੱਸਾ ਲਿਆ।

Spread the love