ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੀਆਂ ਚੋਣਾਂ ਦੇ ਨਤੀਜੇ ਦਾ ਐਲਾਨ ਅੱਜ ਹੋਵੇਗਾ।

ਨਤੀਜਿਆਂ ਦੇ ਸ਼ੁਰੂਆਤੀ ਰੁਝਾਣ ਆਉਣੇ ਸ਼ੁਰੂ ਹੋ ਗਏ ਹਨ।

ਇਸ ਵਾਰ ਮੁੱਖ ਮੁਕਾਬਲਾ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ (ਬ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਪੰਥਕ ਸੇਵਾ ਦਲ ਤੇ ਜਾਗੋ ਦਰਮਿਆਨ ਹੈ। ਜਿਸ ‘ਚ ਸ਼੍ਰੋਮਣੀ ਅਕਾਲੀ ਦਲ (ਬ) 7 ਸੀਟਾਂ ‘ਤੇ ਅੱਗੇ ਚੱਲ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ (ਦਿੱਲੀ) 2 ਅਤੇ ਜਾਗੋ ਪਾਰਟੀ 1 ਸੀਟ ‘ਤੇ ਅੱਗੇ ਚੱਲ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ 22 ਅਗਸਤ ਨੂੰ ਹੋਈਆਂ ਇਹ ਚੋਣਾਂ ਦਾ ਨਤੀਜਾ ਅੱਜ ਦੁਪਹਿਰ ਤੱਕ ਆ ਜਾਵੇਗਾ। 46 ਵਾਰਡਾਂ ਦੀਆਂ ਹੋਈਆਂ ਚੋਣਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਚੋਣ ਨਤੀਜਿਆਂ ਦੇ ਰੁਝਾਣ ਆਉਣੇ ਸ਼ੁਰੂ ਹੋ ਗਏ ਹਨ। ਜਿਸ ‘ਚ ਰੋਹਿਣੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਵਜੀਤ ਸਿੰਘ ਵਿਰਕ ਅੱਗੇ ਹਨ। ਹਰੀ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਤੇਜਿੰਦਰ ਸਿੰਘ ਗੋਪਾ ਅੱਗੇ ਹਨ। ਮਾਲਵੀਆ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਗੁਰਪ੍ਰੀਤ ਸਿੰਘ ਖੰਨਾ ਅੱਗੇ ਹਨ ਅਤੇ ਕਨਾਟ ਪਲੇਸ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਮਰਜੀਤ ਸਿੰਘ ਅੱਗੇ ਚੱਲ ਰਹੇ ਹਨ।

ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਿੱਖ ਵੋਟਰਾਂ ਨੇ 546 ਪੋਲਿੰਗ ਬੂਥਾਂ ‘ਤੇ ਜਾ ਕੇ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕੀਤੀ ਸੀ। ਇਸ ਵਾਰ ਸੂਚੀਆਂ ’ਚ 80 ਫੀਸਦ ਸਿੱਖ ਵੋਟਾਂ ਤਸਵੀਰ ਨਾਲ ਛਾਪੀਆਂ ਗਈਆਂ ,ਜਿਸ ਕਰਕੇ ਜਾਅਲੀ ਵੋਟਾਂ ਭੁਗਤਾਉਣਾ ਔਖਾ ਹੋਇਆ। ਪੰਜਾਬੀ ਬਾਗ਼ ਹਲਕੇ ਵਿੱਚ ਸਭ ਤੋਂ ਵੱਧ 54.10 ਫੀਸਦ ਪੋਲਿੰਗ ਹੋਈ ਜਦੋਂਕਿ ਸਭ ਤੋਂ ਘੱਟ ਵੋਟ ਫ਼ੀਸਦ 25.18% ਸ਼ਾਮ ਨਗਰ ਵਿੱਚ ਰਿਹਾ।

ਦਿੱਲੀ ਦੇ 3.42 ਲੱਖ ਵੋਟਰ ਅੱਜ 312 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਨ੍ਹਾਂ ਵਿੱਚੋਂ 180 ਉਮੀਦਵਾਰ ਰਜਿਸਟਰਡ ਪਾਰਟੀਆਂ ਵੱਲੋਂ ਜਦੋਂਕਿ 132 ਆਜ਼ਾਦ ਉਮੀਦਵਾਰ ਵਜੋਂ ਕਿਸਮਤ ਅਜ਼ਮਾ ਰਹੇ ਹਨ। ਜਿਨ੍ਹਾਂ ‘ਚ ਔਰਤ ਵੋਟਰ 1 ਲੱਖ 71 ਹਜ਼ਾਰ 370 ਅਤੇ ਪੁਰਸ਼ ਵੋਟਰ 1 ਲੱਖ 70 ਹਜ਼ਾਰ 695 ਹਨ।

Spread the love