ਪੰਜਾਬ ਕਾਂਗਰਸ ਦੇ ਕਲੇਸ਼ ‘ਤੇ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੱਤੀ ਹੈ।
ਪ੍ਰਗਟ ਸਿੰਘ ਨੇ ਕਿਹਾ ਕਿ ‘ਮੈਂ ਹਮੇਸ਼ਾਂ ਮੁੱਦਿਆਂ ਦੀ ਹੀ ਗੱਲ ਕਰਦਾ ਹਾਂ,’ਅਸੀਂ ਸਾਰੇ ਮੁੱਦੇ ਹੱਲ ਕਰਕੇ ਹੀ ਲੋਕਾਂ ਵਿੱਚ ਜਾਈਏ।
ਇਸ ਵੇਲੇ ਮੁੱਖ ਮੰਤਰੀ ਦੀ ‘ਅਕਾਲੀ ਦਲ ਨਾਲ ਮਿਲੇ ਹੋਣ ਦੀ ਇਹ ਈਮੇਜ਼ ਬਣੀ ਹੈ, ਪ੍ਰਗਟ ਸਿੰਘ ਨੇ ਕਿਹਾ ਕਿ ਇਸ ਵੇਲੇ ਮੁੱਦੇ ਵਿਚਾਰਨ ਦੀ ਲੋੜ ਹੈ। ‘ਬਰਗਾੜੀ ਮੁੱਦਾ ਬਹੁਤ ਬੁਰੀ ਤਰ੍ਹਾਂ ਉਲਝਾਇਆ ਗਿਆ ਹੈ।
ਬਿਜਲੀ ਸਮਝੌਤਿਆਂ ‘ਤੇ ਅਸੀਂ ਕੁਝ ਵੀ ਨਹੀਂ ਕੀਤਾ। ‘ਡਰੱਗ ਦਾ ਮੁੱਦਾ ਬਹੁਤ ਵੱਡਾ ਸੀ, ਪਰ ਕੁਝ ਨਹੀਂ ਹੋਇਆ।
ਅਸੀਂ ਸਾਰੇ ਮੁੱਦੇ ਹਾਈਕਮਾਂਡ ਦੇ ਧਿਆਨ ‘ਚ ਲਿਆ ਰਹੇ ਹਾਂ। ਕੈਪਟਨ ਮੀਟਿੰਗ ਨਹੀਂ ਬਲਾਉਂਦੇ ਤਾਂ ਸਿੱਧੂ ਵਿਧਾਇਕਾਂ ਦੀ ਬੈਠਕ ਸੱਦਣ’ ਪਰ ਮੁੱਦੇ ਹੱਲ ਹੋਣ ਤੋਂ ਬਾਅਦ ਹੀ ਸਾਨੁੰ ਲੋਕਾਂ ‘ਚ ਜਾਣਾ ਚਾਹੀਦਾ।