ਅਫ਼ਗਾਨਿਸਤਾਨ ‘ਚ ਵਿਗੜ ਰਹੇ ਹਾਲਾਤਾਂ ਨੂੰ ਕਾਬੂ ਕਰਨ ਲਈ ਖੁਫ਼ੀਆਂ ਮੀਟਿੰਗਾਂ ਹੋ ਰਹੀਆਂ ਨੇ ।
ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਅਮਰੀਕਾ ਦੇ ਚੋਟੀ ਦੇ ਖ਼ੁਫ਼ੀਆ ਅਧਿਕਾਰੀ ਨੇ ਤਾਲਿਬਾਨ ਆਗੂ ਅਬਦੁਲ ਗ਼ਨੀ ਬਰਾਦਰ ਨਾਲ ਮੁਲਾਕਾਤ ਕੀਤੀ ਹੈ।
ਇਹ ਮੁਲਾਕਾਤ ਕਾਬੁਲ ‘ਚ ਹੋਈ ਹੈ ਹਾਲਾਂਕਿ ਕਿ ਦੋਵਾਂ ਦੀ ਇਹ ਪਹਿਲੀ ਸਿੱਧੀ ਮੁਲਾਕਾਤ ਸੀ।
ਦੱਸਿਆ ਜਾ ਰਿਹਾ ਕਿ ਸੀਆਈਏ ਦੇ ਡਾਇਰੈਕਟਰ ਵਿਲੀਅਮ ਜੇ. ਬਰਨਸ ਕਾਬੁਲ ਵਿਚ ਬਰਾਦਰ ਨੂੰ ਮਿਲੇ ਜਿਸ ਤੋਂ ਬਾਅਦ ਉਨ੍ਹਾਂ ਦੇਸ਼ ਦੇ ਹਾਲਾਤਾਂ ‘ਤੇ ਚਰਚਾ ਕੀਤੀ।
ਮੰਨਿਆ ਜਾ ਰਿਹਾ ਹੈ ਕਿ ਕਾਬੁਲ ਹਵਾਈ ਅੱਡੇ ਉਤੇ ਬਣੀ ਸਥਿਤੀ ਦੇ ਮੱਦੇਨਜ਼ਰ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਚੋਟੀ ਦੇ ਖ਼ੁਫ਼ੀਆ ਅਧਿਕਾਰੀ ਤੇ ਵਿਦੇਸ਼ ਸੇਵਾਵਾਂ ਦੇ ਸੀਨੀਅਰ ਮਾਹਿਰ ਨੂੰ ਅਫ਼ਗਾਨਿਸਤਾਨ ਤਾਲਿਬਾਨ ਨਾਲ ਰਾਬਤਾ ਕਾਇਮ ਕਰਨ ਲਈ ਭੇਜਿਆ ਹੈ।
ਦੂਸਰੇ ਪਾਸੇ ਸੀਆਈਏ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ.ਪਰ ਦੱਸਿਆ ਜਾ ਰਿਹਾ ਹੈ ਕਿ ਗੱਲਬਾਤ 31 ਅਗਸਤ ਦੀ ਮਿਲੀ ਆਖ਼ਰੀ ਤਰੀਕ ਬਾਰੇ ਹੋ ਸਕਦੀ ਹੈ ਜਦ ਤੱਕ ਅਮਰੀਕਾ ਨੇ ਏਅਰਲਿਫਟ ਅਪਰੇਸ਼ਨ ਮੁਕੰਮਲ ਕਰਨਾ ਹੈ ਤੇ ਯੂਕੇ 31 ਅਗਸਤ ਤੱਕ ਆਪਣਾ ਮਿਸ਼ਨ ਮੁਕੰਮਲ ਨਹੀਂ ਕਰਦੇ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।
ਜ਼ਿਕਰਯੋਗ ਹੈ ਕਿ ਬਰਾਦਰ ਨੇ ਅੱਠ ਸਾਲ ਪਾਕਿਸਤਾਨ ਦੀ ਜੇਲ੍ਹ ਵਿਚ ਗੁਜ਼ਾਰੇ ਹਨ ਤੇ ਉਸ ਨੂੰ 2018 ਵਿਚ ਰਿਹਾਅ ਕੀਤਾ ਗਿਆ ਸੀ।
ਕਤਰ ਵਿਚ ਅਮਰੀਕਾ ਨਾਲ ਹੋਈ ਅਮਨ ਵਾਰਤਾ ਵਿਚ ਵੀ ਉਹ ਪ੍ਰਮੁੱਖ ਤਾਲਿਬਾਨ ਨੁਮਾਇੰਦਾ ਸੀ।
ਦੂਸਰੇ ਪਾਸੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਕਿਹਾ ਕਿ ਲੋਕਾਂ ਨੂੰ ਉੱਥੋਂ ਕੱਢਣ ਬਾਰੇ ਵੀ ਉਨ੍ਹਾਂ ਆਪਣੇ ਸਹਿਯੋਗੀ ਮੁਲਕਾਂ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ।