ਪੰਜਾਬ ਸਰਕਾਰ ਤੋਂ ਬਾਅਦ ਹੁਣ ਕੇਂਦਰ ਵੱਲੋਂ ਗੰਨੇ ਦੇ ਭਾਅ ‘ਚ ਵਾਧਾ ਕੀਤਾ ਗਿਆ ਹੈ।

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ 285 ਰੁਪਏ ਤੋਂ ਵਧਾ ਕੇ ਕੀਮਤ 290 ਰੁਪਏ ਕਰ ਦਿੱਤੀ ਗਈ ਹੈ ਜਿਸ ‘ਚ 5 ਰੁਪਏ ਕੀਮਤ ਦਾ ਵਾਧਾ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਗੰਨੇ ਦੀ ਉਚਿਤ ਅਤੇ ਲਾਭਦਾਇਕ ਕੀਮਤ ਨੂੰ ਹੁਣ ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ।

ਇਹ 10% ਰਿਕਵਰੀ ‘ਤੇ ਅਧਾਰਤ ਹੋਵੇਗਾ। ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਜਾਣਕਰੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ 9.5% ਤੋਂ ਘੱਟ ਰਿਕਵਰੀ ਹੁੰਦੀ ਹੈ, ਤਾਂ ਵੀ ਉਸ ਦੀ ਵਾਜਬ ਅਤੇ ਲਾਭਦਾਇਕ ਕੀਮਤ 275 ਰੁਪਏ ਪ੍ਰਤੀ ਕੁਇੰਟਲ ਹੋਵੇਗੀ। ਇਸ ਤੋਂ ਪਹਿਲਾਂ ਕੱਲ੍ਹ ਪੰਜਾਬ ਸਰਕਾਰ ਨੇ ਗੰਨੇ ਦੇ ਭਾਅ ਵਿਚ ਵਾਧਾ ਕਰਦੇ ਹੋਏ 360 ਰੁਪਏ ਕਰ ਦਿੱਤਾ ਸੀ।

ਪੰਜਾਬ ਸਰਕਾਰ 360 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਦੇਵੇਗੀ ਤੇ 15 ਦਿਨਾਂ ਵਿਚ ਬਕਾਇਆ ਵੀ ਦੇ ਦੇਵੇਗੀ। ਜਿਸ ਪਿੱਛੋਂ ਹੁਣ ਪੰਜਾਬ ਵਿਚ ਗੰਨੇ ਦੇ ਸਭ ਤੋਂ ਵੱਧ ਭਾਅ ਹੋਣਗੇ।

Spread the love