ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਲੁਧਿਆਣਾ ਪਹੁੰਚੇ।

ਇਸ ਦੌਰਾਨ ਉਨ੍ਹਾਂ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਮੰਤਰੀ ਸੱਤਾ ਦਾ ਸੁੱਖ ਭੋਗਣ ਤੋਂ ਬਾਅਦ ਹੁਣ ਬਗਾਵਤ ਕਰ ਰਹੇ ਹਨ। ਕੈਪਟਨ ਨੂੰ ਗਲਤ ਦੱਸ ਰਹੇ ਹਨ ,ਉਨ੍ਹਾਂ ਕਿਹਾ ਕਿ ਸਿੱਧੂ ਖੁਦ ਮੰਤਰੀ ਰਹੇ ਓਦੋਂ ਉਨ੍ਹਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨ ਜੋ ਵਿਰੋਧ ਕਰ ਰਹੇ ਨੇ ਉਨ੍ਹਾਂ ਦਾ ਅਧਿਕਾਰ ਹੈ ਪਰ ਭਾਜਪਾ ਪੰਜਾਬ ‘ਚ ਸਰਕਾਰ ਬਣਾਏਗੀ, ਉਨ੍ਹਾਂ ਕਿਹਾ ਕਿ ਅਸੀਂ ਨਸ਼ੇ ਦੇ ਵਿਰੁੱਧ ਪੰਜਾਬ ਚ ਮੁਹਿੰਮ ਚਲਾਵਾਂਗੇ। ਉਨ੍ਹਾਂ ਕਿਹਾ ਕਿ ਗੰਨਾ ਕਿਸਾਨਾਂ ਦਾ ਧਾਰਨਾ ਕਾਂਗਰਸ ਵੱਲੋਂ ਪਲਾਨ ਕੀਤਾ ਗਿਆ ਸੀ ਉਨ੍ਹਾਂ ਨੇ ਸਿਰਫ ਇੱਕ ਡਰਾਮਾ ਰਚਿਆ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਭਾਜਪਾ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੁੰਦੀ ਹੈ ਪਰ ਕਿਸਾਨਾ ਦੇ ਨਾਂ ਤੇ ਪੰਜਾਬ ਦੀ ਵਿਰੋਧੀ ਪਾਰਟੀਆਂ ਆਪਣੀ ਖੇਡ ਖੇਡ ਰਹੀਆਂ ਨੇ। ਕੇਂਦਰ ਸਰਕਾਰ ਕਿਸਾਨਾਂ ਦੇ ਸਮਲੇ ਹੱਲ ਕਰਨਾ ਚਾਹੁੰਦੀ ਹੈ ਪਰ ਕਿਸਾਨਾਂ ਬਿਨਾਂ ਸ਼ਰਤਾਂ ਦੇ ਗੱਲਬਾਤ ਕਰਨ।

ਜਿਵੇਂ ਕੈਪਟਨ ਨੇ ਗੰਨੇ ਦਾ ਰੇਟ ਵਧਾ ਕੇ ਕਿਸਾਨਾਂ ਦੇ ਮੂੰਹ ਮਿੱਠੇ ਕਰਾਏ ਨੇ ਉਵੇਂ ਹੀ ਸਾਡੀ ਸਰਕਾਰ ਵੀ ਕਿਸਾਨ ਦੇ ਹਿੱਤ ‘ਚ ਫੈਸਲੇ ਕਰਕੇ ਲੱਢੂ ਖਵਾਉਣ ਨੂੰ ਤਿਆਰ ਹੈ।ਬਲਬੀਰ ਸਿੰਘ ਰਾਜੇਵਾਲ ਆਉਣ ਤੁੇ ਕਿਸਾਨਾਂ ਦੇ ਹਿੱਤ ‘ਚ ਫੈਸਲੇ ਕਰਾ ਲੈਣ।

ਜਿਸ ਤੋਂ ਬਾਅਦ ਅਸ਼ਵਨੀ ਸ਼ਰਮਾ ਨੇ ਭਾਜਪਾ ਛੱਡ ਕੇ ਅਕਾਲੀ ਦਲ ਚ ਸ਼ਾਮਿਲ ਹੋਏ ਆਗੂਆਂ ਬਾਰੇ ਕਿਹਾ ਕਿ ਉਨ੍ਹਾਂ ਨੂੰ ਵਿਚਾਰਾਂ ਨਾਲੋਂ ਅਹੁਦੇ ਜ਼ਿਆਦਾ ਪਸੰਦ ਸੀ ਉਨ੍ਹਾਂ ਕਿਹਾ ਕਿ ਹਰ ਕਿਸੇ ਦੀ ਮਰਜ਼ੀ ਹੈ ਉਹ ਜਿਥੇ ਮਰਜ਼ੀ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਆਪ ‘ਚ ਸ਼ਮਿਲ ਹੋਣ ਤੇ ਕੇਜਰੀਵਾਲ ਅਤੇ ਸੇਵਾ ਸਿੰਘ ਸੇਖਵਾਂ ਤੇ ਤੰਝ ਕਸਦਿਆਂ ਕਿਹਾ ਕਿ ਆਪ ਨੇ ਜਿਵੇਂ ਦਿੱਲੀ ਦੀ ਬਰਬਾਦੀ ਕੀਤੀ ਉਹ ਹਾਲ ਪੰਜਾਬ ਦਾ ਕਰਨਾ ਚਾਹੁੰਦੇ ਹਨ।

Spread the love