ਉੱਤਰੀ ਕੈਲੀਫੋਰਨੀਆ ਅੱਗ ਦੀਆਂ ਲਪਟਾਂ ਨੇ ਕਈ ਘਰਾਂ ਨੂੰ ਤਬਾਹ ਕਰ ਦਿੱਤਾ ਜਿਸ ਤੋਂ ਬਾਅਦ ਸਰਕਾਰ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਲੈ ਕੇ ਜਾ ਰਹੀ ਹੈ।

ਜੰਗਲਾਂ ਵਿਚ ਲੱਗੀ ਸੂਬੇ ਦੀ ਸਭ ਤੋਂ ਭਿਆਨਕ ਅੱਗ ਤੇਜ਼ ਹੋ ਰਹੀ ਹੈ ਜਿਸ ਤੋਂ ਬਾਅਦ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।

ਅਜੇ ਵੀ ਸੂਬਾ ਇੱਕ ਦਰਜਨ ਦੇ ਕਰੀਬ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਨ੍ਹਾਂ ਜੰਗਲੀ ਅੱਗਾਂ ਨੂੰ ਕਾਬੂ ਕਰਨ ਲਈ 13,500 ਤੋਂ ਵੱਧ ਫਾਇਰ ਫਾਈਟਰ ਕੰਮ ਕਰ ਰਹੇ ਸਨ।

ਸੂਬੇ ‘ਚ ਇਨ੍ਹਾਂ ਅੱਗਾਂ ਤੋਂ ਹੋਏ ਨੁਕਸਾਨ ਦੀ ਸਮੀਖਿਆ ਤੋਂ ਬਾਅਦ, ਗਵਰਨਰ ਗੈਵਿਨ ਨਿਊਸਮ ਨੇ ਅੱਠ ਕਾਉਂਟੀਆਂ ਲਈ ਰਾਸ਼ਟਰਪਤੀ ਕੋਲੋਂ ਇੱਕ ਵੱਡੀ ਆਫਤ ਦੀ ਘੋਸ਼ਣਾ ਕਰਨ ਦੀ ਬੇਨਤੀ ਕੀਤੀ ਹੈ।

ਜੇ ਇਸ ਘੋਸ਼ਣਾ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ, ਤਾਂ ਸਰਕਾਰ ਵੱਲੋਂ ਘਰੇਲੂ ਸਹਾਇਤਾ, ਭੋਜਨ ਸਹਾਇਤਾ, ਬੇਰੁਜ਼ਗਾਰੀ ਅਤੇ ਸਰਕਾਰੀ ਐਮਰਜੈਂਸੀ ਸਮੇਤ ਕਈ ਹੋਰ ਤਰੀਕਿਆਂ ਨਾਲ ਸੂਬੇ ਦੀ ਸਹਾਇਤਾ ਕੀਤੀ ਜਾਵੇਗੀ।

ਉਧਰ ਇਸ ਅੱਗ ਨੂੰ ਲੈ ਕੇ ਵਿਿਗਆਨੀਆਂ ਨੇ ਚੌਕਸ ਰਹਿਣ ਦੀ ਗੱਲ ਕਹੀ ਹੈ।ਮੌ

ਸਮ ਵਿਿਗਆਨੀਆਂ ਦੇ ਅਨੁਸਾਰ ਜਲਵਾਯੂ ਤਬਦੀਲੀ ਨੇ ਪਿਛਲੇ 30 ਸਾਲਾਂ ‘ਚ ਪੱਛਮੀ ਅਮਰੀਕਾ ਨੂੰ ਗਰਮ ਅਤੇ ਸੁੱਕਾ ਬਣਾ ਦਿੱਤਾ ਹੈ , ਜਿਸ ਕਾਰਨ ਜੰਗਲੀ ਅੱਗਾਂ ਤਬਾਹੀ ਮਚਾ ਰਹੀਆਂ ਹਨ।

Spread the love