ਤਾਲਿਬਾਨ ਨੂੰ ਲੈ ਕੇ ਭਾਰਤ ਦੇ ਚੀਫ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਨੇ ਵੱਡਾ ਬਿਆਨ ਦਿੱਤਾ ਹੈ।

ਇੱਕ ਪ੍ਰੋਗਰਾਮ ‘ਚ ਬਿਪਿਨ ਰਾਵਤ ਨੇ ਕਿਹਾ ਹੈ ਕਿ ਭਾਰਤ ਤਾਲਿਬਾਨ ਦੀ ਦਹਿਸ਼ਤ ਨਾਲ ਨਜਿੱਠਣ ਲਈ ਤਿਆਰ ਹੈ, ਅਫਗਾਨਿਸਤਾਨ ਵਿੱਚ ਜੋ ਵੀ ਵਾਪਰਿਆ ਭਾਰਤ ਨੂੰ ਇਸਦਾ ਪਹਿਲਾਂ ਹੀ ਅੰਦਾਜ਼ਾ ਸੀ।

ਇਸ ਲਈ ਭਾਰਤ ਆਪਣੀ ਯੋਜਨਾਵਾਂ ਉਸ ਮੁਤਾਬਿਕ ਹੀ ਬਣਾ ਰਿਹਾ ਸੀ। ਬਿਪਿਨ ਰਾਵਤ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕੀਤਾ, ਉਸ ਨੇ ਸਾਰਿਆਂ ਨੂੰ ਹੈਰਾਨ ਜ਼ਰੂਰ ਕਰ ਦਿੱਤਾ, ਪਰ ਭਾਰਤ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਬਿਪਿਨ ਰਾਵਤ ਨੇ ਕਿਹਾ ਕਿ ਤਾਲਿਬਾਨ ਨਹੀਂ ਬਦਲਿਆ, ਇਹ ਉਹੀ ਤਾਲਿਬਾਨ ਹੈ ਜੋ 20ਸਾਲ ਪਹਿਲਾਂ ਸੀ।

ਇਸ ਵਾਰ ਫਰਕ ਸਿਰਫ ਇਹ ਹੈ ਕਿ ਤਾਲਿਬਾਨ ਨੇ ਆਪਣੇ ਸਾਥੀ ਬਦਲ ਲਏ ਨੇ। ਜੇਕਰ ਤਾਲਿਬਾਨ ਨੇਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਉਸੇ ਤਰ੍ਹਾਂ ਨਜਿੱਠਿਆ ਜਾਵੇਗਾ ਜਿਵੇਂ ਅੱਤਵਾਦ ਨਾਲ ਨਜਿੱਠਿਆ ਜਾਂਦਾ ਹੈ।

Spread the love