ਸੰਯੁਕਤ ਕਿਸਾਨ ਮੋਰਚਾ ਦੇ ਐਲਾਨ ਤੋਂ ਬਾਅਦ ਹੁਣ ਪਿੰਡਾਂ ‘ਚ ਸਿਆਸੀ ਲੀਡਰਾਂ ਦੇ ਬਾਈਕਾਟ ਦੇ ਪੋਸਟਰ ਬੜੀ ਤੇਜ਼ੀ ਨਾਲ ਲੱਗਣੇ ਸ਼ੁਰੂ ਹੋ ਗਏ ਹਨ ।

ਮਾਨਸ਼ਾ ਜ਼ਿਲ੍ਹੇ ਦੇ ਪਿੰਡ ਮਾਨਸਾ ਖੁਰਦ ‘ਚ ਕਿਸਾਨਾਂ ਨੇ ਬੀਜੇਪੀ ਦੇ ਲੀਡਰਾ ਦੇ ਵਿਰੋਧ ਦਾ ਪੋਸਟਰ ਲਾਇਆ ਹੈ। ਇਸ ਪੋਸਟਰ ‘ਤੇ ਲਿਖਿਆ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਪਿੰਡ ਵਿੱਚ ਆਉਣ ‘ਤੇ ਵਿਰੋਧ ਕੀਤਾ ਜਾਏਗਾ।

ਸਿਆਸੀ ਲੀਡਰਾਂ ਤੋਂ ਸਵਾਲ ਪੁੱਛੇ ਜਾਣਗੇ। ਕਿਸਾਨਾਂ ਦਾ ਕਹਿਣਾ ਹੈ ਕਿ 70 ਸਾਲਾਂ ਤੋਂ ਸਰਕਾਰਾਂ ਸਾਨੂੰ ਲੁੱਟਦੀਆਂ ਆ ਰਹੀਆਂ ਹਨ। ਅਸੀਂ ਕਿਸਾਨ ਮੋਰਚੇ ਦੀ ਕਾਲ ‘ਤੇ ਇਹ ਬਾਈਕਾਟ ਕੀਤਾ ਹੈ। ਨਾਲ ਹੀ ਕਿਸਾਨਾਂ ਨੇ ਸੂਬਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕੈਪਟਨ ਨੇ ਵੀ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ।

ਹੁਣ ਜਦੋਂ ਫਿਰ ਚੋਣਾਂ ਸਿਰ ‘ਤੇ ਆ ਗਈਆਂ ਨੇ ਤਾਂ ਸਿਆਸਤ ਚਮਕਾਉਣ ਲਈ ਪਿੰਡ ‘ਚ ਵੜ ਰਹੇ ਨੇ ਸਿਆਂਸੀ ਲੀਡਰ ਪਰ ਇਸ ਸਾਲ ਲੀਡਰਾਂ ਨੂਮ ਪਿੰਡਾਂ ‘ਚ ਵੋਟਾਂ ਮੰਗਣ ਲਈ ਨਹੀਂ ਵੜਨ ਦਿੱਤਾ ਜਾਵੇਗਾ। ਜੇ ਕੋਈ ਲੀਡਰ ਪਿੰਡ ‘ਚ ਆਇਆ ਤਾਂ ਉਸਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।

Spread the love