ਬਾਲੀਵੁੱਡ ਅਦਾਕਾਰ ਤੇ ਕਰੋਨਾ ਕਾਲ ਵਿੱਚ ਲੋਕਾਂ ਲਈ ਮਸੀਹਾ ਬਣੇ ਸੋਨੂੰ ਸੂਦ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ ।
ਜਿਸ ਤੋਂ ਬਾਅਦ ਕੇਜਰੀਵਾਲ ਤੇ ਸੋਨੂੰ ਸੂਦ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ।
ਇਸ ਦੌਰਾਨ ਸੀਐਮ ਕੇਜਰੀਵਾਲ ਨੇ ਸੋਨੂੰ ਸੂਦ ਨੂੰ ਦੇਸ਼ ਦੇ ਸਲਾਹਕਾਰ ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ। ਦੂਜੇ ਪਾਸੇ ਕੇਜਰੀਵਾਲ ਨਾਲ ਸੋਨੂੰ ਸੂਦ (Actor Sonu Sood) ਦੀ ਮੁਲਾਕਾਤ ਦੇ ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ।
ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਵੀ ਮੌਜੂਦ ਸਨ।
ਇਸ ਮੁਲਾਕਾਤ ਨੂੰ ਪੰਜਾਬ ਚੋਣਾਂ (Assembly Elections 2022) ਤੋਂ ਪਹਿਲਾਂ ਅਹਿਮ ਮੰਨਿਆ ਜਾ ਰਿਹਾ ਹੈ। ਪਰ ਕੇਜਰਾਵੀਲ ਨੂੰ ਮਿਲਣ ਤੋਂ ਬਾਅਦ, ਸੋਨੂ ਸੂਦ ਨੇ ਸਪਸ਼ਟ ਕਰ ਦਿੱਤਾ ਸੋਨੂੰ ਨੂੰ ਸਪੱਸ਼ਟ ਕਰ ਦਿੱਤਾ ਕਿ ਉਹ ਰਾਜਨੀਤੀ ਵਿੱਚ ਦਾਖਲ ਨਹੀਂ ਹੋਣਾ ਚਾਹੁੰਦਾ। ਬ੍ਰਾਂਡ ਅੰਬੈਸਡਰ ਬਣਨ ਤੋਂ ਬਾਅਦ ਸੋਨੂੰ ਸੂਦ ਨੇ ਕਿਹਾ, “ਅੱਜ ਦਿੱਲੀ ਸਰਕਾਰ ਨੇ ਦੇਸ਼ ਦੇ ਸਲਾਹਕਾਰ ਲਈ ਪਲੇਟਫਾਰਮ ਨਹੀਂ ਬਣਾਇਆ, ਦੇਸ਼ ਲਈ ਕੁਝ ਕਰਨ ਲਈ ਇੱਕ ਪਲੇਟਫਾਰਮ ਬਣਾਇਆ ਹੈ। ਜੇ ਤੁਸੀਂ ਇੱਕ ਵੀ ਬੱਚੇ ਨੂੰ ਦਿਸ਼ਾ ਦੇ ਸਕਦੇ ਹੋ, ਤਾਂ ਦੇਸ਼ ਲਈ ਇਸ ਤੋਂ ਵੱਡਾ ਹੋਰ ਕੋਈ ਯੋਗਦਾਨ ਨਹੀਂ ਹੋਵੇਗਾ।”