ਬੰਗਲਾਦੇਸ਼ ਦੇ ਮੱਧ ਬ੍ਰਾਹਮਣਬਾਡੀਆ ‘ਚ ਤੀਤਾਸ਼ ਨਦੀ ‘ਚ ਕਿਸ਼ਤੀ ਡੁੱਬਣ ਕਰਕੇ 20 ਲੋਕਾਂ ਦੀ ਮੌਤ ਹੋ ਗਈ।

ਹਾਦਸੇ ‘ਚ ਹੁਣ ਤੱਕ ਦਰਜਨਾਂ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਬ੍ਰਾਹਮਣਬਾਡੀਆ ਦੇ ਉੱਚ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ।

ਦੱਸਿਆ ਜਾ ਰਿਹਾ ਕਿ ਕਿਸ਼ਤੀ ਸਥਾਨਕ ਮਾਰਗ ‘ਤੇ 100 ਤੋਂ ਜ਼ਿਆਦਾ ਯਾਤਰੀਆਂ ਨੂੰ ਲਿਜਾ ਰਹੀ ਸੀ।

ਇਸ ਦੌਰਾਨ ਉਸ ਦੀ ਟੱਕਰ ਰੇਤ ਨਾਲ ਭਰੀ ਇਕ ਹੋਰ ਕਿਸ਼ਤੀ ਨਾਲ ਹੋ ਗਈ ਅਤੇ ਨਾਲ ਹੀ ਪਿੱਛੋਂ ਇਕ ਹੋਰ ਕਾਰਗੋ ਕਿਸ਼ਤੀ ਵੀ ਇਸ ਨਾਲ ਟਕਰਾ ਗਈ।

ਹਾਦਸੇ ‘ਚ ਬਚੇ ਲੋਕਾਂ ਨੇ ਕਿਹਾ ਕਿ ਆਹਮੋ-ਸਾਹਮਣੇ ਦੀ ਟੱਕਰ ਤੋਂ ਬਾਅਦ ਸਾਡੀ ਕਿਸ਼ਤੀ ਨੂੰ ਰੇਤ ਲਿਜਾ ਰਹੀ ਇਕ ਹੋਰ ਕਿਸ਼ਤੀ ਨੇ ਪਿਛੋਂ ਟੱਕਰ ਮਾਰ ਦਿੱਤੀ।

Spread the love