ਕਾਬੁਲ ਏਅਰਪੋਰਟ ’ਤੇ ਬੰਬ ਧਮਾਕਿਆਂ ਤੋਂ ਬਾਅਦ ਕਜ਼ਾਖ਼ਸਤਾਨ ਦੇ ਮਿਲਟਰੀ ਬੇਸ ’ਤੇ ਵੱਡਾ ਧਮਾਕਾ ਹੋਇਆ ਹੈ ਜਿਸ ‘ਚ 4 ਫੌਜੀ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਕਜ਼ਾਖ਼ਸਤਾਨ ਦੇ ਰੱਖਿਆ ਮੰਤਰੀ ਨੂਰਲਾਨ ਯਰਮੇਕਬਾਯੇਵ ਨੇ ਦੱਸਿਆ ਕਿ ਦੱਖਣੀ ਕਜ਼ਾਖ਼ਸਤਾਨ ਦੇ ਸ਼ਹਿਰ ਤਾਰਜ਼ ’ਚ ਸਿਲਸਿਲੇਵਾਰ ਵਿਸਫੋਟਕਾਂ ’ਚ ਚਾਰ ਫ਼ੌਜੀ ਮਾਰੇ ਗਏ ਹਨ।

ਕਜ਼ਾਖ਼ਸਤਾਨ ਦੇ ਦੱਖਣੀ ਪ੍ਰਾਂਤ ਝੰਬਿਲ ’ਚ ਹੋਏ ਇਨ੍ਹਾਂ ਸਿਲਸਿਲੇਵਾਰ ਧਮਾਕਿਆਂ ’ਚ 90 ਲੋਕ ਜ਼ਖ਼ਮੀ ਹੋ ਗਏ।

ਉਪ ਰੱਖਿਆ ਮੰਤਰੀ ਰੂਸਲਾਨ ਸਪੈਕਬਾਯੇਵ ਨੇ ਦੱਸਿਆ ਕਿ ਅਚਾਨਕ ਲੱਗੀ ਅੱਗ ਤੋਂ ਬਾਅਦ ਉੱਥੇ ਰੱਖੇ ਵਿਸਫੋਟਕਾਂ ਨਾਲ ਭਰੇ ਕੇਂਦਰ ’ਤੇ ਵੀ ਅੱਗ ਲੱਗ ਗਈ ਹਾਲਾਂਕਿ ਉਨ੍ਹਾਂ ਕਿਹਾ ਕਿ ਉਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ।

Spread the love