28, ਅਗਸਤ

ਦੁਨੀਆਂ ਦੇ ਮਸ਼ਹੂਰ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਇੱਕਵਾਰ ਫਿਰ ਮਾਨਚੈਸਟਰ ਯੂਨਾਈਟਿਡ ਦੀ ਲਾਲ ਜਰਸੀ ਵਿੱਚ ਖੇਡਦੇ ਨਜ਼ਰ ਆਉਣਗੇ।

ਰੋਨਾਲਡੋ ਨੇ ਆਪਣੇ ਮੌਜੂਦਾ ਕਲੱਬ ਜੁਵੇਂਟਸ ਐਫਸੀ ਨੂੰ ਛੱਡ ਕੇ ਇੰਗਲਿਸ਼ ਪ੍ਰੀਮੀਅਰ ਲੀਗ ਦੀ ਆਪਣੀ ਪੁਰਾਣੀ ਟੀਮ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਰੋਨਾਲਡੋ ਦੇ ਜੁਵੈਂਟਸ ਛੱਡਣ ਅਤੇ ਮੈਨਚੈਸਟਰ ਯੂਨਾਈਟਿਡ ਵਿੱਚ ਸ਼ਾਮਲ ਹੋਣ ਬਾਰੇ ਉਸਦੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਰੋਨਾਲਡੋ ਨੇ ਸ਼ੁੱਕਰਵਾਰ ਯੁਵੇਂਟਸ ਕਲੱਬ ਦੀ ਟੀਮ ਦਾ ਆਪਣਾ ਲੌਕਰ ਖਾਲੀ ਕਰ ਦਿੱਤਾ ਤੇ ਸਾਥੀ ਖਿਡਾਰੀਆਂ ਨਾਲ ਆਖਰੀ ਵਾਰ ਮੈਦਾਨ ‘ਤੇ ਅਭਿਆਸ ਕੀਤਾ। ਇੰਗਲੈਂਡ ਦੇ ਵੱਡੇ ਕਲੱਬਾਂ ‘ਚੋਂ ਇਕ ਮੈਨਚੈਸਟਰ ਯੂਨਾਇਟਡ ਨੇ ਇਸ ਦੀ ਪੁਸ਼ਟੀ ਕਰਦਿਆਂ ਬਿਆਨ ਜਾਰੀ ਕੀਤਾ ਹੈ।

ਰੋਨਾਲਡੋ ਇਟਲੀ ਦੇ ਕਲੱਬ ਯੁਵੇਂਟਸ ਨਾਲ 2018 ‘ਚ ਜੁੜੇ ਸਨ। ਇਸ ਕਲੱਬ ਲਈ ਉਨ੍ਹਾਂ 98 ਮੈਚਾਂ ‘ਚ 81 ਗੋਲ ਕੀਤੇ ਹਨ। ਦੱਸ ਦੇਈਏ ਕਿ ਮੈਨਚੈਸਟਰ ਦੇ ਨਾਲ ਕ੍ਰਿਸਟਿਆਨੋ ਰੋਨਾਲਡੋ ਦੀ ਇਹ ਦੂਜੀ ਪਾਰੀ ਹੈ।

Spread the love