-ਕਿਹਾ ; ਕਿਸਾਨ ਅੰਦੋਲਨ ਪਿੱਛੇ ਪੰਜਾਬ ਦਾ ਹੱਥ

ਚੰਡੀਗੜ੍ਹ, 30 ਅਗਸਤ

ਕੇਂਦਰ ਸਰਕਾਰ ਖਿਲਾਫ਼ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਕਰਨ ਵਾਲਿਆਂ ਵਿਚ 85 ਫੀਸਦੀ ਕਿਸਾਨ ਪੰਜਾਬ ਦੇ ਹਨ ਅਤੇ ਕਿਸਾਨ ਅੰਦੋਲਨ ਪਿੱਛੇ ਪੰਜਾਬ ਦਾ ਹੱਥ ਹੈ। ਇਹ ਗੱਲ ਹਰਿਆਣਾ ਵਿਚ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਦਿਆਂ ਦੋਸ਼ ਲਾਇਆ ਹੈ ਕਿ ਕਿਸਾਨ ਅੰਦੋਲਨ ਨੂੰ ਹਵਾ ਦੇਣ ਪਿੱਛੇ ਕਾਂਗਰਸ ਤੇ ਕਮਿਊਨਿਸਟ ਪਾਰਟੀਆਂ ਦਾ ਹੱਥ ਹੈ, ਜੋ ਸਿਆਸੀ ਲਾਹਾ ਲੈਣ ਲਈ ਕਿਸਾਨਾਂ ਨੂੰ ਵਰਗਲਾ ਰਹੀਆਂ ਹਨ।

ਇੱਥੇ ਸਥਾਨਕ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੱਟਰ ਨੇ ਕਿਹਾ ਕਿ ਹਰਿਆਣਾ ਦੇ ਮੁਕਾਬਲੇ ਪੰਜਾਬ ਦੇ ਆਰਥਿਕ ਹਾਲਾਤ ਕਿਤੇ ਮਾੜੇ ਹਨ। ਕਰਨਾਲ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਲਈ ਹਰਿਆਣਾ ਪੁਲੀਸ ਦਾ ਬਚਾਅ ਕਰਦਿਆਂ ਖੱਟਰ ਨੇ ਅੱਜ ਕਿਹਾ ਕਿ ‘ਸਖ਼ਤੀ ਜ਼ਰੂਰੀ ਸੀ’। ਉਂਜ ਮੁੱਖ ਮੰਤਰੀ ਨੇ ਮੰਨਿਆ ਕਿ ‘ਕਿਸਾਨਾਂ ਦੇ ਸਿਰ ਪਾੜ੍ਹਨ ਵਾਲੀ’ ਟਿੱਪਣੀ ਕਰਨ ਵਾਲੇ ਆਈਏਐੱਸ ਅਧਿਕਾਰੀ ਦੇ ‘ਸ਼ਬਦਾਂ ਦੀ ਚੋਣ’ ਸਹੀ ਨਹੀਂ ਸੀ।

ਖੱਟਰ ਨੇ ਕਿਹਾ, ‘‘ਸਬੰਧਤ ਅਧਿਕਾਰੀ (ਐੱਸਡੀਐੱਮ) ਦੇ ਸ਼ਬਦਾਂ ਦੀ ਚੋਣ ਦਰੁਸਤ ਨਹੀਂ ਸੀ, ਪਰ ਅਮਨ ਤੇ ਕਾਨੂੰਨ ਯਕੀਨੀ ਬਣਾਉਣ ਲਈ ਸਖ਼ਤੀ ਜ਼ਰੂਰੀ ਸੀ। ਜੇਕਰ (ਅਧਿਕਾਰੀ ਖ਼ਿਲਾਫ਼) ਕੋਈ ਕਾਰਵਾਈ ਕੀਤੀ ਵੀ ਜਾਣੀ ਹੈ ਤਾਂ ਪਹਿਲਾਂ ਜਿ਼ਲ੍ਹਾ ਪ੍ਰਸ਼ਾਸਨ ਇਸ ਦੀ ਸਮੀਖਿਆ ਕਰੇਗਾ। ਡੀਜੀਪੀ ਇਸ ਪੂਰੇ ਮਾਮਲੇ ਨੂੰ ਵੇਖ ਰਹੇ ਹਨ। ਅਮਨ ਤੇ ਕਾਨੂੰਨ ਕਾਇਮ ਰੱਖਣ ਲਈ ਸਖ਼ਤੀ ਕਰਨੀ ਜ਼ਰੂਰੀ ਹੈ।’’

Spread the love