ਅੱਜ ਇੱਕ ਵਾਰ ਫਿਰ ਕਾਬੁਲ ਬੰਬ ਧਮਾਕਿਆਂ ਨਾਲ ਹਿੱਲ ਗਿਆ।
ਕਾਬੁਲ ਦੇ ਕਈ ਇਲਾਕਿਆਂ ‘ਚ ਸਵੇਰੇ ਬੰਬ ਧਮਾਕੇ ਹੋਏ।
ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਕਈ ਰਾਕੇਟ ਉੱਡਦੇ ਦਿਖਾਈ ਦਿੱਤੇ, ਹਾਲਾਂਕਿ ਇਸ ਗੱਲ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ ਕਿ ਇਹ ਹਮਲਾ ਅਮਰੀਕਾ ਦੁਆਰਾ ਕੀਤਾ ਗਿਆ ਸੀ ਜਾਂ ਅੱਤਵਾਦੀਆਂ ਵਲੋਂ।
ਕੱਲ ਕਾਬੁਲ ਵਿੱਚ ਇੱਕ ਅਮਰੀਕੀ ਹਵਾਈ ਹਮਲੇ ਨੇ ਇਸਲਾਮਿਕ ਸਟੇਟ ਨਾਲ ਜੁੜੇ ਕਈ ਆਤਮਘਾਤੀ ਹਮਲਾਵਰਾਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਨੂੰ ਨਿਸ਼ਾਨਾ ਬਣਾਇਆ।
ਇਹ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਆਤਮਘਾਤੀ ਹਮਲਾਵਰ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅਮਰੀਕੀ ਫੌਜ ਦੇ ਫੌਜੀ ਨਿਕਾਸੀ ਕਾਰਜ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ।
ਰਾਕੇਟ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਅਮਰੀਕਾ ਅਫਗਾਨਿਸਤਾਨ ਤੋਂ ਫੌਜ ਨੂੰ ਵਾਪਸ ਕੱਢਣ ਦੀ ਮੁਹਿੰਮ ਚਲਾ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਲੋਕਾਂ ਨੂੰ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਾਹਰ ਕੱਢਿਆ ਗਿਆ ਹੈ।