ਕਈ ਦੇਸ਼ਾਂ ‘ਚ ਕਰੋਨਾ ਦਾ ਕਹਿਰ ਵਧਣ ਕਰਕੇ ਸਰਕਾਰ ਸਖ਼ਤ ਫੈਸਲੇ ਲੈ ਰਹੀ ਹੈ।ਡੈਲਟਾ ਵੇਰੀਏਂਟ ਦੇ ਕੇਸ ਵੀ ਵਧਦੇ ਨਜ਼ਰ ਆ ਰਹੇ ਨੇ ਜਿਸ ਕਰਕੇ ਸਰਕਾਰਾਂ ਚਿੰਤਤ ਨੇ।
ਸਿਡਨੀ ਪ੍ਰਸ਼ਾਸਨ ਵੀ ਕਰੋਨਾ ਦੇ ਡੈਲਟਾ ਵੇਰੀਐਂਟ ਦੇ ਫੈਲਣ ਨੂੰ ਰੋਕਣ ਲਈ ਅਹਿਮ ਫੈਸਲੇ ਲੈ ਰਹੀ ਹੈ।
ਤਾਜ਼ਾ ਸਥਿਤੀ ਅਨੁਸਾਰ ਨਿਊ ਸਾਊਥ ਵੇਲਜ਼ ’ਚ ਕੋਰੋਨਾ ਵਾਇਰਸ ਦੇ ਹੋਰ 1035 ਮਾਮਲੇ ਦਰਜ ਕੀਤੇ ਗੲ, ਇਹ ਮਾਮਲੇ ਪਾਬੰਦੀ ’ਚ ਢਿੱਲ ਦੇਣ ਤੋਂ ਬਾਅਦ ਦਰਜ ਹੋਏ ਨੇ।
ਸਿਹਤ ਮੰਤਰੀ ਬ੍ਰੈਡ ਹੈਜ਼ਰਡ ਨੇ ਕਿਹਾ ਨੇ ਇੱਕ ਵਾਰ ਫਿਰ ਕਰੋਨਾ ਕਰਕੇ ਇਸ ਜਹਾਨ ਤੋਂ ਜਾਣ ਵਾਲੇ ਲੋਕਾਂ ਲਈ ਹਮਦਰਦੀ ਜਾਹਰ ਕੀਤੀ।
ਦੱਸ ਦੇਈਏ ਕਿ ਆਸਟ੍ਰੇਲੀਆ ਵਿਚ 3 ਦਿਨ ਦੇ ਅੰਦਰ ਕੋਰੋਨਾ ਦੇ 1000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।
ਆਸਟ੍ਰੇਲੀਆ ਵਿਚ ਇਹ ਦੂਜੀ ਵਾਰ ਹੈ ਜਦੋਂ ਇਕ ਹੀ ਦਿਨ ਵਿਚ 1000 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਦੋ ਦਿਨਾਂ ‘ਚ ਆਸਟ੍ਰੇਲੀਆ ਵਿਚ 1125 ਨਵੇਂ ਮਾਮਲੇ ਸਾਹਮਣੇ ਆਏ।
ਇਸ ਤੋਂ ਪਹਿਲਾਂ ਵੀਰਵਾਰ ਨੂੰ 1123 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ।
ਆਸਟ੍ਰੇਲੀਆ ਵਿਚ ਕੋਰੋਨਾ ਪੀੜਤਾਂ ਦੀ ਸੰਖਿਆ 52 ਤੋਂ ਟੱਪ ਗਈ ਜਦਕਿ ਮੌਤਾਂ ਦੀ ਗਿਣਤੀ 1003 ਤੱਕ ਅੱਪੜ ਗਈ ਹੈ।
ਇਸ ਤੋਂ ਪਹਿਲਾਂ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜਦੋਂ ਵੀ ਲੋਕ ਘਰ ਤੋਂ ਬਾਹਰ ਨਿੱਕਲਣ ਤਾਂ ਮਾਸਕ ਪਹਿਨਣ।
ਪ੍ਰਸ਼ਾਸਨ ਨੇ ਕਿਹਾ ਹੈ ਕਿ ਕਸਰਤ ਲਈ ਮਾਸਕ ਪਹਿਨਣ ਤੋਂ ਸਿਰਫ ਇੱਕ ਘੰਟੇ ਦੀ ਛੋਟ ਦਿੱਤੀ ਜਾ ਸਕਦੀ ਹੈ।
ਸ਼ਹਿਰ ਵਿੱਚ ਲਗਭਗ 50 ਲੱਖ ਲੋਕ ਰਹਿ ਰਹੇ ਹਨ, ਜਿਨ੍ਹਾਂ ਨੂੰ ਮਾਸਕ ਪਹਿਨਣ ਵੱਲ ਧਿਆਨ ਦੇਣਾ ਪਏਗਾ।