ਦਿੱਲੀ , 30 ਅਗਸਤ
ਕਰੋਨਾ ਵਾਇਰਸ ਦਾ ਲਗਾਤਾਰ ਵਧਦਾ ਗ੍ਰਾਫ ਇੱਕ ਵਾਰ ਚਿੰਤਾ ਭਰੇ ਹਾਲਾਤ ਬਣਾ ਰਿਹਾ ਹੈ।
ਕਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧਦੀ ਜਾ ਰਹੀ ਹੈ।
ਪਿਛਲੇ ਕਈ ਦਿਨਾਂ ਤੋਂ ਕਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 40 ਹਜ਼ਾਰ ਤੋਂ ਪਾਰ ਜਾ ਰਹੀ ਹੈ, ਜੋ ਕਿ ਤੀਜੀ ਲਹਿਰ ਦੀ ਆਵਾਜ਼ ਤੋਂ ਘੱਟ ਨਹੀਂ ਹੈ। ਹਾਲਾਂਕਿ ਦੇਸ਼ ਦੇ ਕੁੱਝ ਹਿੱਸਿਆਂ ’ਚ ਹਾਲਾਤ ਪਹਿਲਾਂ ਨਾਲੋਂ ਬਿਹਤਰ ਵੀ ਹੋਏ ਹਨ।
ਪਰ ਜੇਕਰ ਗੱਲ ਕਰੀਏ ਤਾਂ ਕੇਰਲ ਤੇ ਮਹਾਰਾਸ਼ਟਰ ਸਣੇ ਕਈ ਸੂਬਿਆਂ ’ਚ ਕਰੋਨਾ ਵਾਈਰਸ ਦੀ ਤੀਜੀ ਲਹਿਰ ਦੇ ਸੰਕੇਤ ਮਿਲ ਰਹੇ ਹਨ। ਇਸ ਦੇ ਮੱਦੇਨਜ਼ਰ ਕੇਂਦਰ ਨੇ ਕਰੋਨਾ ਪ੍ਰੋਟੋਕਲ ਨੂੰ ਲੈ ਕੇ ਦੇਸ਼ ਭਰ ’ਚ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ ਤੇ ਇਨ੍ਹਾਂ ਦੀ ਮਿਆਦ ਨੂੰ ਵੀ 30 ਸਤੰਬਰ ਤੱਕ ਵਧਾ ਦਿੱਤਾ ਹੈ।
ਇਸ ਦੌਰਾਨ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਯਨ (Chief Minister Pinarayi Vijayan) ਨੇ ਸੂਬੇ ’ਚ ਵਧਦੇ ਕਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਸ਼ਨੀਵਾਰ ਤੋਂ ਨਾਈਟ ਕਰਫਿਊ ਤੇ ਵੀਕੈਂਅਡ ਲਾਕਡਾਊਨ ਦਾ ਐਲਾਨ ਕੀਤਾ।
ਹੁਣ ਰੋਜ਼ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਖ਼ਤ ਪਾਬੰਦੀਆਂ ਲਾਗੂ ਰਹਿਣਗੀਆਂ। ਉਥੇ ਹੀ ਹੁਣ ਮਹਾਰਾਸ਼ਟਰ ’ਚ ਮਹਾਂਮਾਰੀ ਦੀ ਸੰਭਾਵਿਤ ਤੀਜੀ ਲਹਿਰ ਲਈ ਤਿਆਰੀਆਂ ਜਾਰੀ ਹਨ। ਇਸ ਦੇ ਮੱਦੇਨਜ਼ਰ ਹਸਪਤਾਲਾਂ ’ਚ ਕਰੀਬ 30,000 ਬਿਸਤਰਿਆਂ ਦੇ ਨਾਲ ਹੀ ਆਕਸੀਜਨ ਦੀ ਕਿੱਲਤ ਨਾ ਹੋਵੇ ਇਸ ਲਈ ਆਕਸੀਜਨ ਰਿਫੀਲਿੰਗ ਪਲਾਂਟ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ।