ਚੰਡੀਗੜ੍ਹ , 31 ਅਗਸਤ

ਪੰਜਾਬ ਦੀ ਮਸ਼ਹੂਰ ਗਾਇਕਾ ਅਤੇ ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਅਨਮੋਲ ਗਗਨ ਮਾਨ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ, ਉਨ੍ਹਾਂ ਨੇ ਔਰਤਾਂ ‘ਤੇ ਹਮਲੇ ਅਤੇ ਦੁਰਵਿਵਹਾਰ ਵਿਰੁੱਧ ਪੰਜਾਬ ਭਾਜਪਾ ਚੰਡੀਗੜ੍ਹ ਦਫ਼ਤਰ ਦੀ ਘੇਰਾਬੰਦੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੂੰ ਰੋਕਣ ਲਈ ਉਥੇ ਮੌਜੂਦ ਪੁਲਿਸ ਨੇ ਪਾਣੀ ਦੀਆਂ ਤੋਪਾਂ ਅਤੇ ਹਲਕੇ ਬੱਲ ਦੀ ਵਰਤੋਂ ਕੀਤੀ ।

ਹਾਲਾਂਕਿ ਅਨਮੋਲ ਗਗਨ ਮਾਨ ਨੂੰ ਸੱਟਾਂ ਲੱਗੀਆਂ ਅਤੇ ਉਹ ਇਸ ਘਟਨਾ ‘ਚ ਬੁਰੀ ਤਰ੍ਹਾਂ ਗੰਭੀਰ ਹੋ ਗਈ। ਇਸ ਦੌਰਾਨ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਅਨਮੋਲ ਗਗਨ ਮਾਨ ਦੇ ਹੱਕ ਵਿੱਚ ਆਏ ਹਨ। ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ, ਉਨ੍ਹਾਂ ਲਿਖਿਆ ਕਿ ਸਿਆਸਤ ਤੋਂ ਪਰੇ ਇੱਕ ਕਲਾਕਾਰ ਹੋਣ ਦੇ ਨਾਂ ‘ਤੇ ਅਨਮੋਲ ਗਗਨ ਮਾਨ ਅਤੇ ਪੰਜਾਬ ਦੀਆਂ ਧੀਆਂ ‘ਤੇ ਪ੍ਰਸ਼ਾਸਨ ਵੱਲੋਂ ਕੀਤੇ ਅਤਿਆਚਾਰ ਦੀ ਅਸੀ ਸਾਫ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ | ਇਸ ਪੋਸਟ ਵਿੱਚ ਅੱਗੇ ਉਨ੍ਹਾਂ ਕੀ ਕਿਹਾ ਪੜ੍ਹੋ

Spread the love