ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸੁਫ ਨੇ ਦੁਨੀਆਂ ਨੂੰ ਧਮਕੀ ਦਿੰਦਿਆਂ ਕਿਹਾ ਸੀ ਕਿ ਤਾਲਿਬਾਨ ਨੂੰ ਮਾਨਤਾ ਦੇਣ ਕਰਕੇ ਅਮਰੀਕਾ ‘ਚ ਹੋਏ 9/11 ਵਰਗੇ ਹਮਲੇ ਫਿਰ ਹੋ ਸਕਦੇ ਹਨ।

ਤਾਲਿਬਾਨ ਦੇ ਹੱਕ ‘ਚ ਦਿੱਤੇ ਬਿਆਨ ਤੋਂ ਬਾਅਦ ਮੋਈਦ ਨੇ ਯੂ ਟਰਨ ਵੀ ਮਾਰ ਲਿਆ।

ਦਰਅਸਲ ਐੱਨਐੱਸਏ ਨੇ ਕਿਹਾ ਸੀ ਕਿ ਪੱਛਮੀ ਦੇਸ਼ਾਂ ਨੇ ਤਾਲਿਬਾਨ ਨੂੰ ਮਾਨਤਾ ਨਾ ਦਿੱਤੀ ਤਾਂ ਅਮਰੀਕਾ ‘ਚ ਹੋਏ 9/11 ਵਰਗੇ ਹਮਲੇ ਫਿਰ ਹੋ ਸਕਦੇ ਹਨ।

ਇੱਕ ਟੀਵੀ ਚੈਨਲ ‘ਤੇ ਇੰਟਰਵਿਊ ਦੌਰਾਨ ਇਹ ਗੱਲ ਕਹਿਣ ਤੋਂ ਬਾਅਦ ਹੁਣ ਪਾਕਿ ਐੱਨਐੱਸਏ ਦਫ਼ਤਰ ਤੋਂ ਇਸ ‘ਤੇ ਸਫ਼ਾਈ ਦਿੱਤੀ ਗਈ ਹੈ।

ਦਫ਼ਤਰ ਨੇ ਬਿਆਨ ਜਾਰੀ ਕੀਤਾ ਕਰਦਿਆਂ ਕਿਹਾ ਕਿ ਐੱਨਐੱਸਏ ਨੇ ਅਜਿਹਾ ਨਹੀਂ ਕਿਹਾ ਸੀ, ਉਨ੍ਹਾਂ ਦੇ ਬਿਆਨ ਦੀ ਤੋੜ-ਮਰੋੜ ਕੇ ਵਿਆਖਿਆ ਕੀਤੀ ਗਈ ਹੈ,ਹਾਲਾਂਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਇੱਕ ਮੰਤਰੀ ਨੇ ਕਸ਼ਮੀਰ ਨੂੰ ਲੈ ਕੇ ਬੇਤੁਕਾ ਬਿਆਨ ਦਿੱਤਾ ਸੀ।

ਇਹ ਵਿਵਾਦ ਅਜਿਹੇ ਸਮੇਂ ਆਇਆ ਹੈ ਜਦੋਂ ਵਧੇਰੇ ਸਿਆਸੀ ਮਾਹਰ ਇਹ ਮੰਨਦੇ ਹਨ ਕਿ ਤਾਲਿਬਾਨ ਦੀ ਤਾਕਤ ਦੇ ਪਿੱਛੇ ਪਾਕਿਸਤਾਨੀ ਫ਼ੌਜ ਤੇ ਉਸ ਦੀ ਖ਼ੁਫ਼ੀਆ ਏਜੰਸੀ ਦਾ ਹੱਥ ਹੈ ਪਰ ਅਫ਼ਗਾਨਿਸਤਾਨ ‘ਚ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ‘ਤੇ ਪਾਕਿਸਤਾਨ ਦੇ ਕਈ ਮੰਤਰੀਆਂ ਦੇ ਪੱੁਠੇ ਸਿੱਧੇ ਬਿਆਨ ਮਾਹੌਲ ਖਰਾਬ ਕਰਨ ਦਾ ਯਤਨ ਕਰ ਰਹੇ ਹਨ।

Spread the love