ਅਮਰੀਕੀ ਫੌਜਾਂ ਅਫਗਾਨਿਸਤਾਨ ਤੋਂ ਪਿੱਛੇ ਹਟ ਗਈਆਂ ਹਨ।

ਰਾਤ 12 ਵਜੇ ਤੋਂ ਪਹਿਲਾਂ ਜਾਣੀ ਕਿ 31 ਅਗਸਤ 2021 ਹੋਣ ਤੋਂ ਪਹਿਲਾਂ ਆਖਰੀ ਅਮਰੀਕੀ ਜਹਾਜ਼ਾਂ ਨੇ ਕਾਬੁਲ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਇਸ ਨਾਲ ਵੀਹ ਸਾਲ ਪਹਿਲਾਂ ਸ਼ੁਰੂ ਹੋਈ ਅਫਗਾਨਿਸਤਾਨ ਵਿੱਚ ਅਮਰੀਕੀ ਜੰਗ ਵੀ ਖ਼ਤਮ ਹੋ ਗਈ।

ਪੈਂਟਾਗਨ ਨੇ ਐਲਾਨ ਕਰਦਿਆਂ ਕਿਹਾ ਕਿ 20 ਸਾਲ ਦੀਆਂ ਅਮਰੀਕੀ ਫ਼ੌਜੀ ਮੁਹਿੰਮਾਂ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਪੂਰੀ ਹੋ ਗਈ ਹੈ।

ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਟਵੀਟ ਕਰ ਕੇ ਦੱਸਿਆ ਕਿ ਅਫ਼ਗਾਨਿਸਤਾਨ ਛੱਡਣ ਵਾਲਾ ਆਖਰੀ ਅਮਰੀਕੀ ਫ਼ੌਜੀ ਮੇਜਰ ਜਨਰਲ ਕ੍ਰਿਸ ਡੋਨਹਿਊ ਹੈ ਜੋ 30 ਅਗਸਤ ਨੂੰ ਸੀ-17 ਜਹਾਜ਼ ‘ਚ ਸਵਾਰ ਹੋਇਆ ਤੇ ਇਹ ਕਾਬੁਲ ‘ਚ ਅਮਰੀਕੀ ਮਿਸ਼ਨ ਦੇ ਅੰਤ ਦਾ ਪ੍ਰਤੀਕ ਹੈ।

ਇਸ ਦੇ ਨਾਲ ਹੀ ਯੂਐੱਸ ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਕੈਨੇਥ ਮੈਕੇਂਜੀ ਨੇ ਪੈਂਟਾਗਨ ਨਿਊਜ਼ ਕਾਨਫਰੰਸ ਦੌਰਾਨ ਅਫ਼ਗਾਨਿਸਤਾਨ ਤੋਂ ਅਮਰੀਕੀ ਵਾਪਸੀ ਨੂੰ ਪੂਰਾ ਕਰਨ ਦਾ ਐਲਾਨ ਕੀਤਾ।

Spread the love