ਚੰਡੀਗੜ੍ਹ , 31 ਅਗਸਤ

ਪੰਜਾਬ ਕਾਂਗਰਸ ਅੰਦਰ ਚੱਲ ਰਹੇ ਕਾਟੋ ਕਲੇਸ਼ ਦਾ ਨਿਬੇੜਾ ਕਰਨ ਲਈ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਅੱਜ ਚੰਡੀਗਡ਼੍ਹ ਆ ਰਹੇ ਹਨ।

ਜਾਣਕਾਰੀ ਮੁਤਾਬਿਕ ਰਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ (Navjot Singh Sidhu) ਨਾਲ ਅਲੱਗ-ਅਲੱਗ ਮੀਟਿੰਗ ਕਰਨਗੇ।

ਸੂਤਰਾਂ ਤੋਂ ਮਿਲੀ ਜਾਣਕਰੀ ਮੁਤਾਬਿਕ ਇਹ ਵੀ ਕਿਹਾ ਜਾ ਰਿਹਾ ਹੈ ਜੇਕਰ ਦੋਵਾਂ ਨਾਲ ਮੀਟਿੰਗ ਤੋਂ ਬਾਅਦ ਮਾਹੌਲ ਠੀਕ ਰਿਹਾ ਤਾਂਹਰੀਸ਼ ਰਾਵਤ ਕੈਪਟਨ ਅਤੇ ਸਿੱਧੂ ਦਰਮਿਆਨ ਤਾਲਮੇਲ ਬਿਠਾਉਣ ਲਈ ਸਾਂਝੀ ਮੀਟਿੰਗ ਕਰ ਸਕਦੇ ਹਨ। ਕਿਉਕਿ ਬੇਸ਼ੱਕ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਚੁੱਕੇ ਹਨ ,ਪਰ ਪਾਰਟੀ ‘ਚ ਚੱਲ ਰਿਹਾ ਕਲੇਸ਼ ਉਸੇ ਤਰਾਂ ਜਾਰੀ ਹੈ। ਅੱਜ ਦੇਖਣਾ ਇਹ ਹੋਵੇਗਾ ਕਿ ਹਰੀਸ਼ ਰਾਵਤ ਨਾਲ ਮੀਟਿੰਗ ਤੋਂ ਬਾਅਦ ਦੋਵਾਂ ਦਾ ਆਪਸੀ ਤਾਲਮੇਲ ਕਿਵੇਂ ਦਾ ਰਹਿੰਦਾ ਹੈ।

Spread the love