ਅਮਰੀਕੀਆਂ ਲਈ ਅਫਗਾਨਿਸਤਾਨ ਛੱਡਣ ਦੀ ਕੋਈ ਸਮਾਂ ਸੀਮਾ ਨਹੀਂ ਹੈ।

ਉਹ ਜਿਹੜੇ ਉੱਥੇ ਠਹਿਰੇ ਹੋਏ ਹਨ ਅਤੇ ਆਉਣਾ ਚਾਹੁੰਦੇ ਹਨ ਉਹ ਆ ਸਕਦੇ ਹਨ, ਉਨ੍ਹਾਂ ਦੇ ਆਉਣ ‘ਤੇ ਕੋਈ ਰੋਕ ਨਹੀਂ ਹੈ।

ਇਹ ਕਹਿਣ ਹੈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ, ਫੌਜ ਵਾਪਸੀ ਤੋਂ ਬਾਅਦ ਉਨਾਂ ਸੰਬੋਧਨ ਕਰਦਿਆਂ ਕਿਹਾ ਕਿ ਕਾਬੁਲ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।

ਬਾਇਡਨ ਨੇ ਇਹ ਵੀ ਕਿਹਾ ਕਿ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਜੋ ਕੀਤਾ ਉਹ ਭੁਲਾਇਆ ਨਹੀਂ ਜਾ ਸਕਦਾ।

ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿੱਚ ਬਹੁਤ ਭ੍ਰਿਸ਼ਟਾਚਾਰ ਸੀ ਪਰ ਸਾਡਾ ਮਿਸ਼ਨ ਸਫਲ ਰਿਹਾ।

ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਛੱਡ ਕੇ ਭੱਜਣ ਤੋਂ ਬਾਅਦ ਕਾਬੁਲ ਵਿੱਚ ਹਫੜਾ -ਦਫੜੀ ਮਚ ਗਈ ਸੀ। ਸਾਨੂੰ ਅਮਰੀਕੀ ਹਿੱਤਾਂ ਲਈ ਅਫਗਾਨਿਸਤਾਨ ਛੱਡਣਾ ਪਿਆ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਤਾਲਿਬਾਨ 2001 ਤੋਂ ਮਜ਼ਬੂਤ ​​ਹੋ ਰਿਹਾ ਸੀ।

ਤਾਲਿਬਾਨ ਨੇ ਪੰਜ ਹਜ਼ਾਰ ਕਮਾਂਡਰਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ। ਸਾਡੇ ਕੋਲ ਕਾਬੁਲ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।

ਉਨ੍ਹਾਂ ਕਿਹਾ ਕਿ ਅਸੀਂ ਨਵੇਂ ਢੰਗ ਨਾਲ ਅੱਗੇ ਵਧਣਾ ਚਾਹੁੰਦੇ ਹਾਂ। ਸਾਡੀ ਵਿਦੇਸ਼ ਨੀਤੀ ਦੇਸ਼ ਦੇ ਹਿੱਤ ਵਿੱਚ ਹੋਣੀ ਚਾਹੀਦੀ ਹੈ।

Spread the love