ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ।
ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਵਧ ਘਟਨਾਵਾਂ ਅਤੇ ਸ਼ਿਕਾਇਤਾਂ ‘ਚ ਸਾਹਮਣੇ ਆਈਆਂ ਹਨ।
ਸਾਲ 2020 ‘ਚ ਨਫ਼ਰਤੀ ਅਪਰਾਧ ਪਿਛਲੇ 12 ਸਾਲਾਂ ਦੇ ਸਭ ਤੋਂ ਉਪਰਲੇ ਪੱਧਰ ‘ਤੇ ਪੁੱਜ ਗਏ ਹਨ ।
ਇਹ ਖੁਲਾਸਾ ਐਫ.ਬੀ.ਆਈ. ਨੇ ਕੀਤਾ ਹੈ ।
ਪਿਛਲੇ ਸਾਲ 10,000 ਤੋਂ ਵਧ ਲੋਕਾਂ ਨੇ ਲਾਅ ਇਨਫੋਰਸਮੈਂਟ ਏਜੰਸੀਆਂ ਤੱਕ ਪਹੁੰਚ ਕਰਕੇ ਜਾਤ, ਧਰਮ, ਲੰਿਗ ਜਾਂ ਅੰਗਹੀਣਤਾ ਕਾਰਨ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਣ ਦੀ ਸ਼ਿਕਾਇਤ ਕੀਤੀ ਸੀ ।
ਐਫ.ਬੀ.ਆਈ. ਅਨੁਸਾਰ ਇਹ ਗਿਣਤੀ ਪਿਛਲੇ ਸਾਲਾਂ ਦੀ ਤੁਲਨਾ ‘ਚ ਜ਼ਿਆਦਾ ਹੈ ।
ਐਫ.ਬੀ.ਆਈ. ਵਲੋਂ ਜਾਰੀ ਰਿਪੋਰਟ ‘ਚ ਕਿਹਾ ਗਿਆ ਹੈ ਕਿ 2020 ‘ਚ ਉਸ ਕੋਲ 7700 ਤੋਂ ਵਧ ਲੋਕਾਂ ਵਲੋਂ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ, ਜੋ ਕਿ 2019 ਦੀ ਤੁਲਨਾ ‘ਚ 450 ਸ਼ਿਕਾਇਤਾਂ ਵਧ ਹਨ ।
ਇਹ ਵਾਧਾ ਇਸ ਹਕੀਕਤ ਦੇ ਬਾਵਜੂਦ ਹੋਇਆ ਹੈ ਕਿ ਕਈ ਏਜੰਸੀਆਂ ਨੇ ਆਪਣੇ ਖੇਤਰ ‘ਚ ਵਾਪਰੀਆਂ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਹੀ ਨਹੀਂ ਦਿੱਤੀ।