ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਵਾਇਰਸ ਨੂੰ ਲੈ ਕੇ ਇਕ ਵਾਰ ਫਿਰ ਚਿਤਾਵਨੀ ਜਾਰੀ ਕੀਤੀ ਹੈ।

ਵਿਸ਼ਵ ਸਿਹਤ ਸੰਗਠਨ ਨੇ ਯੂਰਪ ਵਿੱਚ ਕਰੋਨਾ ਦੀ ਵਧਦੀ ਦਰ ‘ਤੇ ਚਿੰਤਾ ਪ੍ਰਗਟ ਕੀਤੀ ਹੈ।

ਕੋਪਨਹੇਗਨ ਵਿੱਚ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਏਜੰਸੀ ਦੇ ਯੂਰਪ ਨਿਰਦੇਸ਼ਕ ਹੰਸ ਕਲੇਗ ਨੇ ਕਿਹਾ ਕਿ ਪਿਛਲੇ ਹਫਤੇ ਖੇਤਰ ਵਿੱਚ ਮੌਤਾਂ ਦੀ ਗਿਣਤੀ ਵਿੱਚ 11 ਪ੍ਰਤੀਸ਼ਤ ਵਾਧਾ ਹੋਇਆ ਸੀ।

ਇੱਕ ਭਰੋਸੇਯੋਗ ਅੰਦਾਜ਼ਾ ਹੈ ਕਿ ਯੂਰਪ ਵਿੱਚ 1 ਦਸੰਬਰ ਤੱਕ 2,36,000 ਮੌਤਾਂ ਹੋਣਗੀਆਂ।

ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਕੋਰੋਨਾ ਕਾਰਨ ਯੂਰਪ ਵਿੱਚ ਤਕਰੀਬਨ 1.3 ਮਿਲੀਅਨ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਇਸ ਚਿਤਾਵਨੀ ਤੋਂ ਬਾਅਦ ਸਖ਼ਤ ਪਾਬੰਦੀਆਂ ਨੂੰ ਮੰਨਣ ਦੀ ਗੱਲ ਵੀ ਕਹੀ ਗਈ ਹੈ।

ਏਜੰਸੀ ਦੇ ਯੂਰਪ ਮੁਖੀ ਨੇ ਸਮਝਾਇਆ ਕਿ ਇਸ ਪਿੱਛੇ ਤਿੰਨ ਮੁੱਖ ਕਾਰਨ ਹਨ ਉੱਚ ਫੈਲਾਅ ਦਰਾਂ, ਹੌਲੀ ਟੀਕਾਕਰਨ ਤੇ ਪਾਬੰਦੀਆਂ ਵਿੱਚ ਢਿੱਲ।

ਉਨ੍ਹਾਂ ਨੇ ਦੱਸਿਆ ਕਿ ਯੂਰਪ ਦੇ 53 ਮੈਂਬਰ ਦੇਸ਼ਾਂ ਵਿੱਚੋਂ 33 ‘ਚ ਸੰਕਰਮਣ ਦਰ ਪਿਛਲੇ ਦੋ ਹਫਤਿਆਂ ਵਿੱਚ 10 ਪ੍ਰਤੀਸ਼ਤ ਤੋਂ ਵੱਧ ਸੀ, ਜਿਸ ਦਾ ਮੁੱਖ ਕਾਰਨ ਬਹੁਤ ਜ਼ਿਆਦਾ ਸੰਕਰਮਤ ਡੈਲਟਾ ਰੂਪ ਹੈ।

Spread the love