ਅਮਰੀਕਾ ਦੇ ਕੁੱਝ ਖੇਤਰਾਂ ‘ਚ ਆਏ ‘ਇਡਾ’ ਤੂਫ਼ਾਨ ਨੇ ਵੱਡੀ ਤਬਾਹੀ ਕੀਤੀ।

ਦੱਸਿਆ ਜਾ ਰਿਹਾ ਕਿ ਅਮਰੀਕਾ ’ਚ ਤੂਫ਼ਾਨ ਇਡਾ ਕਾਰਨ ਹੋਏ ਕੁੱਲ ਆਰਥਿਕ ਅਤੇ ਹੋਰ ਨੁਕਸਾਨ 70 ਬਿਲੀਅਨ ਡਾਲਰ ਤੋਂ 80 ਬਿਲੀਅਨ ਡਾਲਰ ਤੱਕ ਅੱਪੜ ਸਕਦਾ ਹੈ ।

ਇਸ ਤੂਫ਼ਾਨ ਕਾਰਨ ਹੋਰ ਨੁਕਸਾਨ ਦੇ ਨਾਲ ਵਸਨੀਕਾਂ ਅਤੇ ਕਾਰੋਬਾਰਾਂ ਦੀ ਬਿਜਲੀ ਸਪਲਾਈ ਠੱਪ ਹੋਈ ਹੈ, ਜਿਸ ’ਚ ਤਕਰੀਬਨ ਸਾਰਾ ਨਿਊ ਓਰਲੀਨਜ਼ ਸ਼ਹਿਰ ਸ਼ਾਮਲ ਹੈ।

ਬਿਜਲੀ ਕੰਪਨੀ ਦੇ ਅਧਿਕਾਰੀਆਂ ਅਨੁਸਾਰ ਬਿਜਲੀ ਸਪਲਾਈ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਲਈ ਹਫ਼ਤੇ ਭਰ ਦਾ ਟਾਈਮ ਲੱਗ ਸਕਦਾ ਹੈ।

ਇਡਾ ਤੂਫ਼ਾਨ ਅਮਰੀਕਾ ’ਚ ਆਉਣ ਵਾਲਾ ਪੰਜਵਾਂ ਸਭ ਤੋਂ ਵੱਡਾ ਤੂਫ਼ਾਨ ਬਣ ਗਿਆ ਹੈ।

ਬਿਜਲੀ ਸਪਲਾਈ ਤੋਂ ਇਲਾਵਾ ਲੁਸਿਆਨਾ ’ਚ ਤੇਲ ਅਤੇ ਗੈਸ ਦਾ ਉਤਪਾਦਨ ਵੀ ਪ੍ਰਭਾਵਿਤ ਹੋਇਆ ਹੈ।

ਤਕਰੀਬਨ 90 ਫੀਸਦੀ ਤੇਲ ਅਤੇ ਗੈਸ ਦਾ ਉਤਪਾਦਨ ਤੂਫ਼ਾਨ ਕਾਰਨ ਰੁਕ ਗਿਆ ਹੈ।

ਐਕੂ-ਵੈਦਰ ਦੇ ਆਰਥਿਕ ਨੁਕਸਾਨ ਦੇ ਅਨੁਮਾਨ ਦੀ ਗਿਣਤੀ ਤੂਫ਼ਾਨ ਦੇ ਸਾਰੇ ਸਿੱਧੇ ਅਤੇ ਅਸਿੱਧੇ ਖਰਚਿਆਂ ਸਮੇਤ ਹੈ, ਜਿਸ ’ਚ ਬੀਮਾ ਯੁਕਤ ਅਤੇ ਬੀਮਾ ਰਹਿਤ ਨੁਕਸਾਨ ਸ਼ਾਮਲ ਹਨ।

ਇਸ ’ਚ ਘਰਾਂ, ਕਾਰਾਂ, ਨੌਕਰੀ ਅਤੇ ਤਨਖਾਹ, ਵਪਾਰਕ ਨੁਕਸਾਨ ਆਦਿ ਦੇ ਨਾਲ ਯਾਤਰਾ ’ਚ ਵਿਘਨ, ਡਾਕਟਰੀ ਖਰਚੇ, ਸੈਰ-ਸਪਾਟਾ, ਤੇਲ ਅਤੇ ਗੈਸ ਉਤਪਾਦਨ ਸਮੇਤ ਪ੍ਰਭਾਵਿਤ ਉਦਯੋਗਾਂ ਉੱਤੇ ਲੰਮੇ ਸਮੇਂ ਦੇ ਪ੍ਰਭਾਵ ਸ਼ਾਮਲ ਹਨ।

ਦੂਸਰੇ ਪਾਸੇ ਇਸ ਨੁਕਸਾਨ ਲਈ ਸਰਕਾਰ ਰਾਹਤ ਪੈਕਜ ਦਾ ਐਲਾਨ ਕਰ ਸਕਦੀ ਹੈ।

Spread the love