ਦਿੱਲੀ , 02 ਸਤੰਬਰ
ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਦਿੱਲੀ ਮੌਸਮ ਵਿਭਾਗ ਨੇ ਰਾਜ ਵਿੱਚ ਅਗਲੇ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਭਾਰਤੀ ਮੌਸਮ ਵਿਭਾਗ ਮੁਤਾਬਿਕ ਅਗਲੇ ਕੁਝ ਘੰਟਿਆਂ ਵਿੱਚ ਦਿੱਲੀ-ਐਨਸੀਆਰ ਸਣੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਗੁਰੂਗ੍ਰਾਮ ਵਿੱਚ ਹਲਕਾ ਮੀਂਹ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਿਕ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ।
ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇਤੋਂ ਦਿੱਲੀ ‘ਚ 77 ਮਿਮੀ ਮੀਂਹ ਪਿਆ ਹੈ। ਅਜੇ ਤੱਕ ਕੋਈ ਰਿਕਾਰਡ ਨਹੀਂ ਟੁੱਟਿਆ। ਹਾਲਾਂਕਿ ਬੁੱਧਵਾਰ ਸਵੇਰੇ ਜੋ 112 ਮਿਲੀਮੀਟਰ ਮੀਂਹ ਪਿਆ ਹੈ ਉਹ ਪਿਛਲੇ 19 ਸਾਲ ਦਾ ਰਿਕਾਰਡ ਸੀ। 19 ਸਾਲ ‘ਚ ਸਤੰਬਰ ਦੇ ਮਹੀਨੇ ‘ਚ 24 ਘੰਟਿਆਂ ਦੌਰਾਨ ਏਨਾ ਮੀਂਹ ਪਿਆ ਸੀ ।
ਅਗਲੇ 24 ਘੰਟਿਆਂ ਤੱਕ ਮੀਂਹ ਹੁੰਦੀ ਰਹੇਗਾ ਪਰ ਇਸ ਦੀ ਇੰਟੈਸਿਟੀ ‘ਚ ਕਮੀ ਆ ਸਕਦੀ ਹੈ। ਤਿੰਨ ਤੋਂ ਪੰਜ ਸਤੰਬਰ ਤੱਕ ਮੌਸਮ ਖੁਸ਼ਕ ਰਹੇਗਾ ਤੇ 6 ਸਤੰਬਰ ਤੋਂ ਇੱਕ ਵਾਰ ਫਿਰ ਮੀਂਹ ਸ਼ੁਰੂ ਹੋ ਸਕਦਾ ਹੈ। ਜੋ 10 ਸਤੰਬਰ ਤੱਕ ਰੁਕ ਰੁਕ ਕੇ ਹੁੰਦਾ ਰਹੇਗਾ।