ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਮਰੀਕਾ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ 20 ਸਾਲ ਦੀ ਫੌਜੀ ਮੌਜੂਦਗੀ ਦੇ ਬਾਵਜੂਦ ਵੀ ਅਮਰੀਕਾ ਨੇ ਕੁਝ ਨਹੀਂ ਖੱਟਿਆ।

ਅਮਰੀਕਾ ਦੇ ਫੌਜ ਵਾਪਸੀ ਦੇ ਫੈਸਲੇ ਤੋਂ ਬਾਅਦ ਕਈ ਦੇਸ਼ਾਂ ਨੇ ਆਲੋਚਨਾ ਕੀਤੀ।

ਰੂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ 20 ਸਾਲਾਂ ਦੌਰਾਨ ਅਮਰੀਕੀ ਫ਼ੌਜ ਨੇ ਅਫ਼ਗ਼ਾਨਿਸਤਾਨ ਵਿਚ ਉਥੇ ਰਹਿੰਦੇ ਲੋਕਾਂ ਨੂੰ ਸੱਭਿਅਕ ਬਣਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਕੁੱਲ ਆਲਮ ਦੇ ਹਿਸਾਬ ਨਾਲ ਜਿਊਣ ਦੇ ਢੰਗ ਤਰੀਕੇ ਤੇ ਹੋਰ ਮਾਪਦੰਡਾਂ ਤੇ ਸਮਾਜ ਵਿੱਚ ਵਿਚਰਨ ਬਾਰੇ ਦੱਸਿਆ।

ਪਰ ਨਤੀਜਾ ਕੀ ਹੋਇਆ।ਉੱਥੋਂ ਦੇ ਲੋਕਾਂ ‘ਤੇ ਥੋੜ੍ਹਾ ਅਸਰ ਭਾਵੇ ਜਰੂਰ ਪਿਆ ਪਰ ਹੁਣ ਇੱਕ ਵਾਰ ਫ਼ਿਰ ਹਲਾਤ ਤੇਜ਼ੀ ਨਾਲ ਬਦਲ ਰਹੇ ਹਨ।

ਪੁਤਿਨ ਨੇ ਕਿਹਾ ਕਿ ਦੋਵਾਂ ਧਿਰਾਂ ਅਮਰੀਕਾ ਤੇ ਅਫ਼ਗਾਨਿਸਤਾਨ ਵਿੱਚ ਰਹਿੰਦੇ ਲੋਕਾਂ ਨੂੰ ਦੁਖ਼ਾਂਤ ਝੱਲਣ ਪਿਆ। ਨਤੀਜਾ ਜੇਕਰ ਨਕਾਰਾਤਮਕ ਨਹੀਂ ਤਾਂ ਸਿਫ਼ਰ ਜ਼ਰੂਰ ਹੈ।

Spread the love