ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਇੱਕ ਵਾਰ ਫਿਰ ਇਮਰਾਨ ਖਾਨ ‘ਤੇ ਸ਼ਬਦੀ ਹਮਲਾ ਕੀਤਾ।

ਮਰੀਅਮ ਨਵਾਜ਼ ਨੇ ਕਿਹਾ ਕਿ ਦੇਸ਼ ‘ਚ ‘ਗੈਰ-ਕਾਨੂੰਨੀ ਅਤੇ ਅਯੋਗ’ ਸਰਕਾਰ ਦਾ ਪ੍ਰਦਰਸ਼ਨ ਤਬਾਹੀ ਦੀ ਕਹਾਣੀ ਸਾਬਤ ਹੋਇਆ।

ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨੇ ਐਵੇਨਫੀਲਡ ਭ੍ਰਿਸ਼ਟਾਚਾਰ ਮਾਮਲੇ ‘ਚ ਇਸਲਾਮਾਬਾਦ ਹਾਈ ਕੋਰਟ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ‘ਚ ਇਹ ਟਿੱਪਣੀ ਕੀਤੀ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ‘ਚ ਅਜਿਹੀ ਅਯੋਗ ਸਰਕਾਰ ਕਦੇ ਨਹੀਂ ਦੇਖੀ ਗਈ ਅਤੇ ਸਰਕਾਰ ਦਾ ਪ੍ਰਦਰਸ਼ਨ ਵਿਨਾਸ਼ ਦੀ ਗਾਥਾ ਦੇ ਸਾਮਾਨ ਹੈ ਕਿਉਂਕਿ ਪਾਕਿਸਤਾਨ ‘ਚ ਅਰਾਜਕਤਾ ਹੈ।ਦਰਅਸਲ ਲੰਬੇ ਸਮੇਂ ਤੋਂ ਵਿਰੋਧੀ ਧਿਰਾਂ ਇਮਰਾਨ ਸਰਕਾਰ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾ ਰਹੀਆਂ ਨੇ,

ਮਰੀਅਮ ਨੇ ਦੋਸ਼ ਲਾਇਆ ਕਿ ਦੇਸ਼ ‘ਚ ਹਰ ਥਾਂ ਮਹਿਲਾਵਾਂ ‘ਤੇ ਅੱਤਿਆਚਾਰ ਹੋ ਰਿਹਾ ਹੈ।

ਉਨ੍ਹਾਂ ਨੇ ਸਰਕਾਰ ‘ਤੇ ਰਾਜਨੀਤਿਕ ਬਦਲੇ ਦੀ ਕਾਰਵਾਈ ਦਾ ਦੋਸ਼ ਵੀ ਲਾਇਆ।ਦੂਸਰੇ ਪਾਸੇ ਦੇਸ਼ ‘ਚ ਵਧ ਰਹੀ ਮਹਿੰਗਾਈ ਦੇ ਮਾਮਲੇ ‘ਚ ਵੀ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ।

ਦੇਸ਼ ‘ਚ ਚਰਚਾ ਇਸ ਗੱਲ ਦੀ ਵੀ ਸਿਖਰਾਂ ‘ਤੇ ਹੈ ਕਿ ਇਮਰਾਨ ਖਾਨ ਦੇ ਕਾਰਜਕਾਲ ‘ਚ ਤਕਰੀਬਨ 1.5 ਲੱਖ ਲੋਕਾਂ ਨੂੰ ਨੌਕਰੀਆਂ ਤੋਂ ਕੱਢਿਆ ਗਿਆ।

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਪ੍ਰਭਾਵਿਤ ਕਰਮਚਾਰੀਆਂ ’ਚੋਂ 80 ਫੀਸਦੀ ਸਿੰਧ ਸੂਬੇ ਦੇ ਵਸਨੀਕ ਹਨ,ਰਿਪੋਰਟਾਂ ਅਨੁਸਾਰ ਇਸ ਹਫਤੇ 16,000 ਲੋਕਾਂ ਨੂੰ ਵੱਖ-ਵੱਖ ਕੇਂਦਰੀ ਦਫਤਰਾਂ ’ਚੋਂ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਕਈ ਕਰਮਚਾਰੀ ਸਰਕਾਰ ਦਾ ਵਿਰੋਧ ਕਰ ਰਹੇ ਹਨ ।

Spread the love