ਦਿੱਲੀ ,02 ਸਤੰਬਰ

ਦੇਸ਼ ‘ਚ ਕਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਦੀ ਜਾ ਰਹੀ ਹੈ।

ਜੇਕਰ ਗੱਲ ਕਰੀਏ ਪਿਛਲੇ 24 ਘੰਟਿਆਂ ਦੀ ਤਾਂ ਕਰੋਨਾ ਮਾਮਲਿਆਂ ਅਤੇ ਮੌਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ 47,092 ਨਵੇਂ ਮਾਮਲੇ ਅਤੇ 509 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚ ਕੱਲ੍ਹ ਕੇਰਲ ‘ਚ ਕਰੋਨਾ ਵਾਇਰਸ ਦੇ 32,803 ਮਾਮਲੇ ਅਤੇ 173 ਮੌਤਾਂ ਸ਼ਾਮਲ ਹਨ। ਹਾਲਾਂਕਿ ਬੁੱਧਵਾਰ ਨੂੰ ਦੇਸ਼ ਵਿੱਚ 41,965 ਅਤੇ 460 ਮੌਤਾਂ ਹੋਈਆਂ ਹਨ ।

ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਕਰੋਨਾ ਵਾਇਰਸ ਦੇ ਸਰਗਰਮ ਮਾਮਲੇ ਕੁੱਲ ਮਾਮਲਿਆਂ ਦਾ 1.19% ਹਨ। ਰੋਜ਼ਾਨਾ ਸਕਾਰਾਤਮਕਤਾ ਦਰ 2.80% ਹੈ। ਹਫਤਾਵਰੀ ਸਕਾਰਾਤਮਕਤਾ ਦਰ 2.62% ਦਰਜ ਕੀਤੀ ਗਈ ਹੈ ਅਤੇ ਪਿਛਲੇ 69 ਦਿਨਾਂ ਤੋਂ ਇਹ 3% ਤੋਂ ਘੱਟ ਹੈ।

ਭਾਰਤ ਦੀ ਕੋਵਿਡ-19 ਦੀ ਗਿਣਤੀ ਪਿਛਲੇ ਸਾਲ 7 ਅਗਸਤ ਨੂੰ 20 ਲੱਖ, 23 ਅਗਸਤ ਨੂੰ 30 ਲੱਖ, 5 ਸਤੰਬਰ ਨੂੰ 40 ਲੱਖ ਅਤੇ 16 ਸਤੰਬਰ ਨੂੰ 50 ਲੱਖ ਤੋਂ ਵੱਧ ਹੋ ਗਈ ਸੀ।

Spread the love