02 ਸਤੰਬਰ

ਰਾਸ਼ਟਰੀ ਪੋਸ਼ਣ ਹਫ਼ਤਾ (National Nutrition Week ) ਪਹਿਲੀ ਵਾਰ ਮਾਰਚ 1975 ਵਿੱਚ ਏਡੀਏ (American Dietic Association, Now – Academy of Nutrition and Dietetics ) ਦੇ ਮੈਂਬਰਾਂ ਵੱਲੋਂ ਪੋਸ਼ਣ ਸਿੱਖਿਆ ਦੀ ਲੋੜ ਦੇ ਨਾਲ-ਨਾਲ ਖੁਰਾਕ ਮਾਹਰਾਂ ਦੇ ਪੇਸ਼ੇ ਨੂੰ ਉਤਸ਼ਾਹਤ ਕਰਨ ਲਈ ਸ਼ੁਰੂਆਤ ਕੀਤੀ ਗਈ ਸੀ।

ਜਨਤਾ ਦਾ ਹੁੰਗਾਰਾ ਇੰਨਾ ਭਰਵਾਂ ਤੇ ਵਧੀਆ ਮਿਲਿਆ ਸੀ ਕਿ ਹਫ਼ਤਾ ਭਰ ਚੱਲਣ ਵਾਲਾ ਤਿਉਹਾਰ 1980 ਵਿੱਚ ਇੱਕ ਮਹੀਨੇ ਲਈ ਵਧਾ ਦਿੱਤਾ ਗਿਆ ਸੀ।ਭਾਰਤ ਦੀ ਕੇਂਦਰ ਸਰਕਾਰ ਨੇ 1982 ਵਿੱਚ ਇੱਕ ਮੁਹਿੰਮ, ਰਾਸ਼ਟਰੀ ਪੋਸ਼ਣ ਹਫ਼ਤਾ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਇਹ ਮੁਹਿੰਮ ਲੋਕਾਂ ਨੂੰ ਪੋਸ਼ਣ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਜੀਵਨ ਸ਼ੈਲੀ ਦੀ ਅਗਵਾਈ ਕਰਨ ਲਈ ਪ੍ਰੇਰਿਤ ਕਰਨ ਲਈ ਬਣਾਈ ਗਈ ਸੀ। ਹੁਣ ਇਹ ਰਾਸ਼ਟਰੀ ਪੋਸ਼ਣ ਹਫ਼ਤਾ ਹਰ ਸਾਲ 1 ਸਤੰਬਰ ਤੋਂ 7 ਸਤੰਬਰ ਤੱਕ ਮਨਾਇਆ ਜਾਂਦਾ ਹੈ। ਲੋਕਾਂ ਦੀ ਸਿਹਤ ਨਾਲ ਜੁੜੇ ਮਹੱਤਵਪੂਰਨ ਸੰਕੇਤਾਂ ਬਾਰੇ ਜਨਤਕ ਜਾਗਰੂਕਤਾ ਵਧਾਉਣ ਲਈ ਪੋਸ਼ਣ ਹਫ਼ਤਾ ਮਨਾਇਆ ਜਾਂਦਾ ਹੈ।

ਲੋਕ ਉਨ੍ਹਾਂ ਦੇ ਪੋਸ਼ਣ ਅਤੇ ਅਨੁਕੂਲ ਖਾਣ ਦੀਆਂ ਆਦਤਾਂ ਬਾਰੇ ਸਿੱਖ ਸਕਦੇ ਹਨ, ਜੋ ਉਨ੍ਹਾਂ ਨੂੰ ਚੰਗੇ ਪੌਸ਼ਟਿਕ ਤੱਤ ਪ੍ਰਾਪਤ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਚੰਗਾ ਭੋਜਨ ਸਾਤਵਿਕ ਭੋਜਨ ਹਰ ਮਨੁੱਖ ਦੀ ਬੁਨਿਆਦੀ ਲੋੜ ਹੈ ਇਸਦੇ ਨਾਲ ਹੀ ਪੋਸ਼ਣ ਵੀ ਮਨੁੱਖ ਦੀ ਬੁਨਿਆਦੀ ਲੋੜ ਦੇ ਨਾਲ ਨਾਲ ਸਿਹਤਮੰਦ ਜੀਵਨ ਜੀਉਣ ਲਈ ਜ਼ਰੂਰੀ ਹੈ।

ਵਿਕਾਸ ਅਤੇ ਕਿਰਿਆਸ਼ੀਲ ਜੀਵਨ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ। ਇਹ ਉਹ ਵਿਗਿਆਨ ਹੈ ਜਿਸ ਰਾਹੀਂ ਅਸੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਭੋਜਨ ਦੇ ਸਾਰੇ ਹਿੱਸੇ ਅਤੇ ਲੋੜੀਂਦਾ ਪੋਸ਼ਣ ਕਿਵੇਂ ਪ੍ਰਾਪਤ ਕਰ ਕੀਤਾ ਜਾ ਸਕਦਾ ਹੈ।

Spread the love