ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇੱਕ ਹੋਰ ਵੱਡੀ ਸਮੱਸਿਆ ਖੜੀ ਹੁੰਦੀ ਦਿਖਾਈ ਦੇ ਰਹੀ ਹੈ।

ਅਫ਼ਗਾਨਿਸਤਾਨ ਹੁਣ ਭੁੱਖਮਰੀ ਦੇ ਕੰਢੇ ’ਤੇ ਵੀ ਹੈ। ਕਰੀਬ 3.60 ਕਰੋੜ਼ ਦੀ ਆਬਾਦੀ ਦਾਣੇ-ਦਾਣੇ ਲਈ ਮੋਹਤਾਜ਼ ਹੋਣ ਵਾਲੀ ਹੈ।

ਇਕ ਵਰਚੂਅਲ ਪ੍ਰੈੱਸ ਕਾਨਫਰੰਸ ’ਚ ਕਿਹਾ ਗਿਆ ਕਿ ਵਿਸ਼ਵ ਖ਼ੁਰਾਕ ਪ੍ਰੋਗਰਾਮ ਦੇ ਤਹਿਤ ਅਫ਼ਗਾਨਿਸਤਾਨ ’ਚ ਆਇਆ ਅਨਾਜ ਸਤੰਬਰ ਦੇ ਅੰਤ ਤਕ ਹੀ ਹੈ ਜਿਸ ਤੋਂ ਬਾਅਦ ਸਟਾਕ ਪੂਰਾ ਖ਼ਤਮ ਹੋ ਜਾਵੇਗਾ।

ਇਸ ਸਬੰਧ ’ਚ ਸੰਯੁਕਤ ਰਾਸ਼ਟਰ ਦੇ ਇਕ ਸੀਨੀਅਰ ਅਫ਼ਸਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸੇ ਮਹੀਨੇ ਦੇ ਅੰਤ ਤਕ ਦੀ ਹੀ ਖ਼ੁਰਾਕ ਦੇਸ਼ ’ਚ ਬਚੀ ਹੈ।

ਪਹਿਲਾਂ ਤੋਂ ਹੀ ਆਫ਼ਤ ਦੇ ਮਾਰੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਖਾਣਾ ਮੁਹੱਈਆ ਕਰਾਉਣ ਲਈ 20 ਕਰੋੜ ਡਾਲਰ ਰਕਮ ਦੀ ਤਤਕਾਲ ਲੋੜ ਹੈ।

ਨਾਲ ਹੀ ਅੰਤਰਰਾਸ਼ਟਰੀ ਫ਼ਿਰਕੇ ਨੂੰ ਇਨ੍ਹਾਂ ਲੋਕਾਂ ਦੇ ਖਾਣੇ ਦੀ ਵਿਵਸਥਾ ਕਰਨ ਲਈ ਤਤਕਾਲ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ, ਦੱਸਿਆ ਜਾ ਰਿਹਾ ਕਿ ਅਫ਼ਗਾਨਿਸਤਾਨ ਦੇ ਪੀੜ਼ਤ ਬੱਚਿਆਂ ਲਈ ਸਭ ਤੋਂ ਜ਼ਿਆਦਾ ਚਿੰਤਾ ਪ੍ਰਗਟਾਈ ਗਈ ਹੈ।

ਦੇਸ਼ ਦੇ ਅੱਧੇ ਤੋਂ ਜ਼ਿਆਦਾ ਬੱਚੇ ਪੰਜ ਸਾਲ ਤੋਂ ਘੱਟ ਦੀ ਉਮਰ ਦੇ ਹਨ ਜਿਹੜ਼ੇ ਜ਼ਿਆਦਾ ਕੁਪੋਸ਼ਿਤ ਹਨ। ਹੁਣ ਇਨ੍ਹਾਂ ਬੱਚਿਆਂ ਨੂੰ ਖਾਣਾ ਮਿਲੇਗਾ ਜਾਂ ਨਹੀਂ ਇਸ ਤਰ੍ਹਾਂ ਦੇ ਸਵਾਲ ਉਠ ਰਹੇ ਨੇ।

Spread the love