ਅਫ਼ਗਾਨਿਸਤਾਨ ਦੀ ਪੰਜਸ਼ੀਰ ਘਾਟੀ ‘ਚ ਤਾਲਿਬਾਨੀ ਲੜਾਕਿਆਂ ਤੇ ਸਥਾਨਕ ਆਗੂ ਅਹਿਮਦ ਮਸੂਦ ਦੇ ਲੜਾਕਿਆਂ ਦਰਮਿਆਨ ਟਕਰਾਅ ਅੱਜ ਵੀ ਜਾਰੀ ਰਿਹਾ।

ਦੋਵਾਂ ਹੀ ਧਿਰਾਂ ਨੇ ਦਾਅਵਾ ਕੀਤਾ ਹੈ ਇਸ ਜੰਗ ‘ਚ ਵੱਡਾ ਨੁਕਸਾਨ ਹੋਇਆ ਹੈ ।

ਕਾਬਿਲੇਗੌਰ ਹੈ ਕਿ ਪੰਜਸ਼ੀਰ ਵਾਦੀ ਅਫ਼ਗ਼ਾਨਿਸਤਾਨ ਦਾ ਇਕੋ ਇਕ ਇਲਾਕਾ ਹੈ, ਜੋ ਅਜੇ ਤੱਕ ਤਾਲਿਬਾਨ ਦੀ ਗ੍ਰਿਫ਼ਤ ਵਿੱਚ ਨਹੀਂ ਆਇਆ।

ਇਸ ਦੌਰਾਨ ਮਸੂਦ ਨੇ ਕਿਹਾ ਕਿ ਤਾਲਿਬਾਨ ਓਨਾ ਮਜ਼ਬੂਤ ਨਹੀਂ ਹੈ ਜਿੰਨਾ ਲੋਕ ਉਸ ਨੂੰ ਸਮਝਦੇ ਹਨ।”

ਦਰਅਸਲ ਪੰਜਸ਼ੀਰ ਲਈ ਤਾਲਿਬਾਨ ਨੇਤਾ ਮੁੱਲਾ ਅਮੀਰ ਖਾਨ ਮੋਟਾਕੀ ਤੇ ਨਾਰਦਰਨ ਅਲਾਇੰਸ ਦੇ ਨੇਤਾਵਾਂ ਵਿਚਕਾਰ ਚੱਲ ਰਹੀ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਲੜਾਈ ਫਿਰ ਛਿੜ ਗਈ ਹੈ।

ਪੰਜਸ਼ੀਰ ’ਤੇ ਇਸ ਵੇਲੇ ਮੁਜਾਹਿਦੀਨ ਦੇ ਸਾਬਕਾ ਕਮਾਂਡਰ ਦੇ ਪੁੱਤ ਅਹਿਮਦ ਮਸੂਦ ਦਾ ਕਬਜ਼ਾ ਹੈ।

ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਦਾਅਵਾ ਕੀਤਾ ਕਿ ਲੜਾਕਿਆਂ ਨੇ ਪੰਜਸ਼ੀਰ ਵਿੱਚ ਦਾਖ਼ਲ ਹੋ ਕੇ ਕੁਝ ਖੇਤਰਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ।

ਤਰਜਮਾਨ ਨੇ ਕਿਹਾ ਕਿ ਪੰਜਸ਼ੀਰ ਵਾਦੀ ਦੀ ਚਹੁੰ ਪਾਸਿਓਂ ਘੇਰਾਬੰਦੀ ਕੀਤੀ ਹੋਈ ਹੈ ਤੇ ਬਾਗ਼ੀਆਂ ਦੀ ਜਿੱਤ ਲਗਪਗ ਨਾਮੁਮਕਿਨ ਹੈ।

Spread the love