ਮੁੰਬਈ ,03 ਸਤੰਬਰ

ਸਿਧਾਰਥ ਸ਼ੁਕਲਾ (Sidharth Shukla) ਦੀ ਮੌਤ ਨਾਲ ਜਿੱਥੇ ਪੂਰੇ ਦੇਸ਼ ‘ਚ ਸੋਗ ਹੈ ਉਥੇ ਹੀ ਸਿਧਾਰਥ ਦੀ ਫ਼ੈਨ ਫੌਲੋਵਿੰਗ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ।

ਸਿਧਾਰਥ ਸ਼ੁਕਲਾ ਦੀ ਬੇਵਕਤੀ ਮੌਤ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਬਹੁਤ ਵੱਡਾ ਸਦਮਾ ਹੈ। ਸਿਧਾਰਥ ਦੀ ਮ੍ਰਿਤਕ ਦੇਹ ਨੂੰ ਜਲਦੀ ਹੀ ਕੂਪਰ ਹਸਪਤਾਲ ਤੋਂ ਸਿੱਧਾ ਉਨ੍ਹਾਂ ਦੇ ਘਰੇ ਲਿਜਾਇਆ ਜਾਵੇਗਾ।

ਅੱਜ 2 ਵਜੇ ਤੱਕ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਸੰਸਕਾਰ ਕੀਤਾ ਜਾਵੇਗਾ। ਸਿਧਾਰਥ ਸ਼ੁਕਲਾ ਅਤੇ ਉਨ੍ਹਾਂ ਦਾ ਪਰਿਵਾਰ ਪਿੱਛੇ ਕਾਫ਼ੀ ਸਮੇਂ ਤੋਂ ਬ੍ਰਹਮਾਕੁਮਾਰੀ ਸੰਸਥਾਨ ਨਾਲ ਜੁੜਿਆ ਹੈ। ਦੇਹ ਨੂੰ ਕੁਝ ਸਮੇਂ ਲਈ ਓਸ਼ੀਵਾੜਾ ਦੇ ਬ੍ਰਹਮਾਕੁਮਾਰੀ ਸੰਸਥਾਨ ’ਚ ਵੀ ਰੱਖਿਆ ਜਾਵੇਗਾ। ਸਿਧਾਰਥ ਸ਼ੁਕਲਾ ਦੇ ਘਰ ਦੇ ਬਾਹਰ ਸੁਰੱਖਿਆ ਵੀ ਵਧਾਈ ਗਈ ਹੈ।

ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੁਲਿਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਲੋਕ ਇਮਾਰਤ ਦੇ ਬਾਹਰ ਜ਼ਿਆਦਾ ਇਕੱਠ ਨਾ ਸਕੇ ।

ਕਿਹਾ ਜਾ ਰਿਹਾ ਹੈ ਕਿ ਸੰਸਕਾਰ ’ਚ ਬਾਲੀਵੁੱਡ ਦੀਆਂ ਕਈ ਹਸਤੀਆਂ ਆ ਰਹੀਆਂ ਹਨ। ਤੁਹਾਨੂੰ ਦੱਸਦੀਏ ਸਿਧਾਰਥ ਸ਼ੁਕਲਾ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਚੁੱਕੀ ਹੈ। ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਿਸਟੋਪੈਥੋਲੋਜੀ ਅਧਿਐਨ ਅਤੇ ਕੈਮੀਕਲ ਵਿਸ਼ਲੇਸ਼ਣ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਦਾਕਾਰ ਦੀ ਮੌਤ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ। ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਸਿਧਾਰਥ ਦੇ ਸਰੀਰ ਉੱਤੇ ਬਾਹਰੀ ਜਾਂ ਅੰਦਰੂਨੀ ਸੱਟ ਦੇ ਕੋਈ ਨਿਸ਼ਾਨ ਨਹੀਂ ਹਨ ।

Spread the love