ਅਲਬਰਟਾ ‘ਚ ਇਕ 300 ਮਿਲੀਅਨ ਡਾਲਰ ਦੀ ਕੀਮਤ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ।

ਪੁਲਿਸ ਨੇ ਇਸ ਨੂੰ ਵੱਡੀ ਸਫ਼ਲਤਾ ਦੱਸਿਆ ਹੈ।

ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮਾਂ ਵਲੋਂ ਕੈਲਗਰੀ ਦੇ ਦੱਖਣ ‘ਚ ਸੁਪਰਲੈਬ ਸਬਟ ਦੇ ਹਿੱਸੇ ਵਜੋਂ 31 ਕਿਲੋਗ੍ਰਾਮ ਤੋਂ ਵੱਧ ਫੈਂਟਾਨਾਈਲ ਜ਼ਬਤ ਕੀਤਾ ਗਿਆ ਹੈ ।

ਇਨਫੋਰਸਮੈਂਟ ਰਿਸਪਾਂਸ ਟੀਮ ਵਲੋਂ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਜਾਂਚ ਦੇ ਨਤੀਜੇ ਵਜੋਂ 7 ਜੁਲਾਈ ਨੂੰ 13 ਖੋਜ ਵਾਰੰਟ ਜਾਰੀ ਕੀਤੇ ਗਏ ਜਿਸ ਤੋਂ ਪੁਲਿਸ ਸਰਗਰਮ ਤਰੀਕੇ ਨਾਲ ਇਸ ਦੀ ਜਾਂਚ ਪੜਤਾਲ ਕਰ ਰਹੀ ਸੀ।

ਦੱਸਿਆ ਜਾ ਰਿਹਾ ਕਿ ਕੈਲਗਰੀ ਤੋਂ ਲਗਪਗ 20 ਕਿਲੋਮੀਟਰ ਦੱਖਣ ‘ਚ ਐਲਡਰਸਾਈਡ ‘ਚ ਇਕ ਸ਼ੱਕੀ ਫੈਂਟਾਨਾਈਲ ਲੈਬ ਸ਼ਾਮਿਲ ਸੀ ।

ਤਲਾਸ਼ੀ ਦੇ ਦੌਰਾਨ ਕੁੱਲ 31 ਕਿਲੋਗ੍ਰਾਮ ਫੈਂਟਾਨਾਈਲ ਦੇ ਨਾਲ ਨਾਲ ਫੈਂਟਾਨਾਈਲ ਉਤਪਾਦਨ ਦੇ ਲਈ 7600 ਕਿਲੋਗ੍ਰਾਮ ਰਸਾਇਣ ਜ਼ਬਤ ਕੀਤੇ ਗਏ ਹਨ ਜਿਸ ਦੀ ਕੀਮਤ 300 ਮਿਲੀਅਨ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ ।

Spread the love