ਕਿਸਾਨੀ ਅੰਦੋਲਨ ਕਰਕੇ 9 ਮਹੀਨਿਆਂ ਤੋਂ ਵੱਧ ਦੇ ਸਮੇਂ ਤੋਂ ਪੰਜਾਬ ਦੇ ਟੋਲ ਪਲਾਜ਼ੇ ਬੰਦ ਪਏ ਹਨ , ਤੇ ਹੁਣ ਮੋਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਕਿ ਪੰਜਾਬ ਦੇ ਬੰਦ ਪਏ ਟੋਲ ਪਲਾਜ਼ਿਆਂ ਨੂੰ ਚਾਲੂ ਕਰਵਾਓ। ਮੋਦੀ ਸਰਕਾਰ ਨੇ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਾਹਜਨ ਨੂੰ ਇੱਕ ਪੱਤਰ ਲਿਖ ਕੇ ਸਾਫ਼ ਸਾਫ਼ ਕਿਹਾ ਕਿ ਟੋਲ ਪਲਾਜ਼ਿਆਂ ਤੋਂ ਕਿਸਾਨਾਂ ਦਾ ਕਬਜ਼ਾ ਹਟਾਓ।

ਸੂਬੇ ’ਚ ਕਿਸਾਨਾਂ ਦਾ ਅੰਦੋਲਨ ਜਿਵੇਂ ਦਾ ਤਿਵੇਂ ਹੈ ਅਤੇ ਕਿਸਾਨ ਟੋਲ ਪਲਾਜ਼ਿਆਂ ’ਤੇ ਡਟੇ ਹੋਏ ਹਨ, ਜਿਸ ਨਾਲ ਦੇਸ਼ ਦੇ ਖਜ਼ਾਨੇ ਦਾ ਨੁਕਸਾਨ ਹੋ ਰਿਹਾ ਹੈ। ਰਾਸ਼ਟਰੀ ਰਾਜਮਾਰਗ ਅਥਾਰਿਟੀ ਆਫ ਇੰਡੀਆ ਦੇ ਚੇਅਰਮੈਨ ਵੱਲੋਂ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ ਕਿਸਾਨ ਅੰਦੋਲਨ ਦੇ ਕਾਰਨ ਅਕਤੂਬਰ 2020 ਤੋਂ ਹੀ ਟੋਲ ਪਲਾਜ਼ਿਆਂ ’ਤੇ ਕੰਮ ਬੰਦ ਹੈ, ਜਿਸ ਨਾਲ ਖਜ਼ਾਨੇ ਦਾ ਭਾਰੀ ਨੁਕਸਾਨ ਹੋ ਰਿਹਾ ਹੈ।

ਪੱਤਰ ਮੁਤਾਬਿਕ ਨੁਕਸਾਨ 830 ਕਰੋੜ ਰੁਪਏ ਦਾ ਹੈ ਜਦਕਿ ਟੋਲ ਪਲਾਜ਼ਾ ਵਾਲਿਆਂ ਨੂੰ ਜੋ ਮੁਆਵਜ਼ਾ ਦੇਣਾ ਪਵੇਗਾ, ਉਸ ਦੀ ਰਕਮ ਵੱਖ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਇਸਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਚਿੱਠੀ ਆਈ ਹੈ ਕਿ ਟੋਲ ਪਲਾਜ਼ੇ ਖੁਲਵਾਓ। ਨੀਤਿਨ ਗਡਕਰੀ ਨੇ ਵੀ ਚਿੱਠੀ ਲਿਖੀ ਸੀ ਪਰ ਪੰਜਾਬ ਸਰਕਾਰ ‘ਤੇ ਇਸਦਾ ਕੋਈ ਅਸਰ ਨਹੀਂ ਹੋਇਆ। ਕਿਉਂਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਕੋਈ ਪੰਗਾ ਲੈਣਾ ਨਹੀਂ ਚਾਹੁੰਦੀ ਸਰਲਾਰ ਨੂੰ ਵੀ ਪਤਾ ਕਿ ਕਿਸਾਨਾਂ ਨੇ ਟੋਲ ਪਲਾਜ਼ੇ ਖਾਲ੍ਹੀ ਨਹੀਂ ਕਰਨੇ ਤੇ ਉਪਰੋਂ ਹੁਣ ਸਮਾਂ ਵੀ ਚੋਣਾਂ ਦਾ ਹੈ ਅਜਿਹਾ ਸਰਕਾਰ ਇੱਕ ਇੱਕ ਕਦਮ ਸੋਚ ਸਮਝ ਕੇ ਰੱਖ ਰਹੀ ਹੈ। ਤੇ ਹੁਣ ਇੱਕ ਹੋਰ ਚਿੱਠੀ ਕੇਂਡਰ ਵੱਲੋਂ ਆਈ ਹੈ ।

ਪੱਤਰ ਅਨੁਸਾਰ ਜਨਹਿੱਤ ’ਚ ਇਸ ਮਾਮਲੇ ਨੂੰ ਛੇਤੀ ਹੱਲ ਕੀਤਾ ਜਾਣਾ ਜ਼ਰੂਰੀ ਹੈ।ਇਸ ਤੋਂ ਪਹਿਲਾਂ ਪੰਜਾਬ ’ਚ ਟੋਲ ਪਲਾਜ਼ਾ ਚਲਾ ਰਹੀਆਂ ਕੰਪਨੀਆਂ ਨੇ ਵੀ ਪੰਜਾਬ ਸਰਕਾਰ ਤੋਂ ਪੁਲਸ ਸੁਰੱਖਿਆ ਮੰਗੀ ਸੀ ਤਾਂ ਕਿ ਟੋਲ ਪਲਾਜ਼ੇ ਕਿਸਾਨਾਂ ਤੋਂ ਮੁਕਤ ਕਰਵਾ ਕੇ ਉਨ੍ਹਾਂ ਨੂੰ ਚਲਾਇਆ ਜਾ ਸਕੇ।ਇਸ ਦੇ ਨਾਲ ਹੀ ਪੰਜਾਬ ਦੇ ਹਜ਼ਾਰਾਂ ਨੌਜਵਾਨ, ਜੋ ਇਨ੍ਹਾਂ ਟੋਲ ਪਲਾਜ਼ਿਆਂ ’ਤੇ ਨੌਕਰੀਆਂ ਕਰ ਰਹੇ ਸਨ, ਉਨ੍ਹਾਂ ਲਈ ਵੀ ਰੋਜ਼ਗਾਰ ਦਾ ਸੰਕਟ ਬਣਿਆ ਹੋਇਆ ਹੈ। ਉਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਪੰਜਾਬ ਨੂੰ ਫਿਰ ਤੋਂ ਰੀਮਾਈਂਡਰ ਭੇਜਿਆ ਹੈ।

Spread the love