ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ 44 ਕਰੋੜ ਗਾਹਕਾਂ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਬੈਂਕ ਨੇ ਇਸ ਨੋਟੀਫਿਕੇਸ਼ਨ ‘ਚ ਕਿਹਾ ਹੈ ਕਿ ਅੱਜ ਅਤੇ ਕੱਲ੍ਹ ਨੂੰ ਕੁਝ ਘੰਟਿਆਂ ਲਈ ਇੰਟਰਨੈੱਟ ਬੈਂਕਿੰਗ ਸਮੇਤ 7 ਤਰ੍ਹਾਂ ਦੀਆਂ ਸੇਵਾਵਾਂ ਉਪਲੱਬਧ ਨਹੀਂ ਹੋਣਗੀਆਂ। ਜੇ ਤੁਸੀਂ ਇਸ ਸਮੇਂ ਦੌਰਾਨ ਕੁਝ ਜ਼ਰੂਰੀ ਕੰਮ ਕਰਦੇ ਹੋ ਤਾਂ ਤੁਹਾਨੂੰ ਮੁਸੀਬਤ ਹੋ ਸਕਦੀ ਹੈ। ਅਜਿਹੀ ਕਿਸੇ ਵੀ ਸਮੱਸਿਆ ਤੋਂ ਬਚਣ ਲਈ, ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਸਾਰੇ ਜ਼ਰੂਰੀ ਕੰਮ ਪਹਿਲਾਂ ਪੂਰਾ ਕਰੋ।

ਐਸਬੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ ਤੋਂ ਟਵੀਟ ਕੀਤਾ। ਟਵੀਟ ਵਿੱਚ ਲਿਖਿਆ ਗਿਆ ਹੈ, “4 ਸਤੰਬਰ ਦੀ ਰਾਤ 11:35 ਤੋਂ 5 ਸਤੰਬਰ 01:35 ਵਜੇ ਤੱਕ ਮੈਂਟੇਨੈਂਸ ਦੀਆਂ ਗਤੀਵਿਧੀਆਂ ਚੱਲਣਗੀਆਂ। ਇਸ ਦੌਰਾਨ ਇੰਟਰਨੈੱਟ ਬੈਂਕਿੰਗ, ਯੋਨੋ, ਯੋਨੋ ਲਾਈਟ, ਯੋਨੋ ਬਿਜ਼ਨਸ ਅਤੇ ਆਈਐਮਪੀਐਸ ਅਤੇ ਯੂਪੀਆਈ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ। “

https://twitter.com/TheOfficialSBI/status/1433738574529122304

ਦੱਸ ਦਈਏ ਪਹਿਲੇ ਸਟੇਟ ਬੈਂਕ ਨੇ ਪਹਿਲੇ ਵੀ 16 ਅਤੇ 17 ਜੁਲਾਈ ਲਈ ਅਲਰਟ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਰਾਤ 10 :45 ਵਜੇ ਤੋਂ ਰਾਤ 01:15 ਤੱਕ ਸਟੇਟ ਬੈਂਕ ਦੇ ਗਾਹਕਾਂ ਦੀਆਂ ਕਈ ਸੇਵਾਵਾਂ ਵਿੱਚ ਵਿਘਨ ਪਿਆ ਸੀ। ਬੈਂਕ ਨੇ ਕਿਹਾ ਸੀ ਕਿ ਯੂ ਪੀ ਆਈ ਪਲੇਟਫਾਰਮ ਨੂੰ ਅਪਗ੍ਰੇਡ ਕਰਨ ਲਈ ਸਰਵਰ ਨੂੰ ਮੈਂਨਟੈਨ ਰੱਖਿਆ ਗਿਆ ਸੀ।

ਇਸ ਕਾਰਨ ਇਨ੍ਹਾਂ ਸੇਵਾਵਾਂ ਨੂੰ ਰੋਕ ਦਿੱਤਾ ਗਿਆ, ਜਿਸ ਕਾਰਨ ਗਾਹਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯੂ ਪੀ ਆਈ ਪਲੇਟਫਾਰਮ ਨੂੰ ਅਪਗ੍ਰੇਡ ਕੀਤੇ ਜਾਣ ਤੋਂ ਤੁਰੰਤ ਬਾਅਦ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਗਈਆਂ ।

ਸਟੇਟ ਬੈਂਕ ਆਪਣੇ ਪਲੇਟਫਾਰਮ ਨੂੰ ਡਾਊਨ ਕਰਨ ਤੋਂ ਪਹਿਲਾਂ ਹਰ ਵਾਰ ਗਾਹਕਾਂ ਨੂੰ ਸੂਚਿਤ ਕਰਦਾ ਹੈ ਤਾਂ ਜੋ ਸਾਰੇ ਗਾਹਕ ਸਮੇਂ ਸਿਰ ਆਪਣਾ ਲੋੜੀਂਦਾ ਕੰਮ ਪੂਰਾ ਕਰ ਸਕਣ। ਬੈਂਕ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ਐਸਬੀਆਈ ਯੋਨੋ ਦੇ ਕੁੱਲ 3.5 ਲੱਖ ਰਜਿਸਟਰਡ ਉਪਭੋਗਤਾ ਹਨ। ਇੰਨੀ ਵੱਡੀ ਗਿਣਤੀ ਵਿੱਚ ਗਾਹਕ ਹੋਣ ਕਰਕੇ, ਬੈਂਕ ਰਾਤ ਨੂੰ ਆਪਣਾ ਮੈਂਟੇਨੈਂਸ ਦਾ ਕੰਮ ਕਰਦਾ ਹੈ।

ਕਿਉਂਕਿ ਦਿਨ ਵੇਲੇ ਅਜਿਹਾ ਕਰਨ ਨਾਲ ਵੱਡੀ ਗਿਣਤੀ ਵਿੱਚ ਗਾਹਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ। 13.5 ਕਰੋੜ ਤੋਂ ਵੱਧ ਸਟੇਟ ਬੈਂਕ ਗਾਹਕ ਯੂਪੀਆਈ ਸੇਵਾ ਦੀ ਵਰਤੋਂ ਕਰਦੇ ਹਨ। ਇਨ੍ਹਾਂ ਵਿੱਚੋਂ 8.5 ਕਰੋੜ ਉਪਭੋਗਤਾ ਇੰਟਰਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹਨ ਅਤੇ 1.9 ਕਰੋੜ ਉਪਭੋਗਤਾ ਮੋਬਾਈਲ ਬੈਂਕਿੰਗ ਦੀ ਵਰਤੋਂ ਕਰਦੇ ਹਨ।

Spread the love