ਮੋਹਾਲੀ, 5 ਸਤੰਬਰ
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਿਚ ਅਧਿਆਪਕ ਦਿਵਸ ਧੂਮ -ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਅਧਿਆਪਕਾਂ ਵੱਲੋਂ ਡਾ: ਐਸ ਰਾਧਾਕ੍ਰਿਸਨਨ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਜਦ ਕਿ ਅਧਿਆਪਕਾਂ ਵੱਲੋਂ ਵੀ ਸਟੇਜ ਤੇ ਆਪਣੀ ਗਾਇਕੀ, ਡਾਂਸ, ਮਿਮਿਕਰੀ ਸਮੇਤ ਕਈ ਰੰਗਾਂ ਰੰਗ ਪੇਸ਼ਕਾਰੀਆਂ ਕਰਦੇ ਹੋਏ ਆਪਣੀਆਂ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਾਹਮਣੇ ਸੀਟਾਂ ਉੱਪਰ ਬੈਠੇ ਦਰਸ਼ਕ ਵੀ ਤਾਲੀਆਂ ਵਜਾ ਕੇ ਹੌਸਲਾ ਅਫਜ਼ਾਈ ਕਰਦੇ ਨਜ਼ਰ ਆਏ । ਇਸ ਦੇ ਨਾਲ ਹੀ ਵੱਖ-ਵੱਖ ਸ਼੍ਰੇਣੀਆਂ ਵਿਚ ਅਕਾਦਮਿਕ ਅਤੇ ਗੈਰ-ਅਕਾਦਮਿਕ ਸਟਾਫ਼ ਨੂੰ ਪ੍ਰਸੰਸਾ ਸਰਟੀਫਿਕੇਟ ਭੇਟ ਕੀਤਾ ਗਿਆ। ਡਾ: ਮਨਪ੍ਰੀਤ ਗਰੇਵਾਲ, ਪ੍ਰਿੰਸੀਪਲ, ਚੰਡੀਗੜ੍ਹ ਲਾਅ ਕਾਲਜ, ਝੰਜੇੜੀ ਨੇ ਇਸ ਦਿਵਸ ਦੀ ਮਹੱਤਤਾ ਅਤੇ ਇਸ ਬਾਰੇ ਚਾਨਣਾ ਪਾਇਆ। ਜਦ ਕਿ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ, ਝੰਜੇੜੀ ਕੈਂਪਸ ਦੇ ਡਾਇਰੈਕਟਰ ਡਾ. ਰਜਨੀਸ਼ ਤਲਵਾੜ , ਚੰਡੀਗੜ੍ਹ ਬਿਜ਼ਨਸ ਸਕੂਲ, ਝੰਜੇੜੀ ਦੇ ਡਾਇਰੈਕਟਰ ਡਾ. ਮਨੀਸ਼ ਸ੍ਰੀਵਾਸਤਵ ਅਤੇ ਸਮੂਹ ਸਟਾਫ਼ ਨੇ ਕੇਕ ਕੱਟਦੇ ਹੋਏ ਸਭ ਨੂੰ ਇਸ ਦਿਨ ਦੀ ਵਧਾਈ ਦਿਤੀ।
ਇਸ ਮੌਕੇ ਤੇ ਸੀ ਜੀ ਸੀ ਗਰੁੱਪ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਧਿਆਪਕ ਨਾ ਸਿਰਫ਼ ਆਪਣੇ ਵਿਦਿਆਰਥੀ ਦਾ ਉੱਜਲ ਭਵਿਖ ਬਣਾਉਣ ਵਿਚ ਸਹਾਈ ਹੁੰਦਾ ਹੈ ਬਲਕਿ ਉਹ ਕਿਸੇ ਵੀ ਸਮਾਜ ਦੀ ਸਿਰਜਣਾ ਲਈ ਵੀ ਅਹਿਮ ਯੋਗਦਾਨ ਪਾਉਂਦੇ ਹਨ । ਉਨ੍ਹਾਂ ਅੱਗੇ ਕਿਹਾ ਕਿ ਬੇਸ਼ੱਕ ਸਮਾਂ ਬਦਲਣ ਨਾਲ ਅੱਜ ਗੁਰੁ ਚੇਲੇ ਦੇ ਰਿਸ਼ਤੇ ਵਿਚ ਨਿਘਾਰ ਆ ਰਿਹਾ ਹੈ ਪਰ ਫਿਰ ਵੀ ਹਰ ਅਧਿਆਪਕ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਹਰੇਕ ਵਿਦਿਆਰਥੀ ਦੇਸ਼ ਦੀ ਵਡਮੁੱਲੀ ਅਮਾਨਤ ਹੈ । ਇਸੇ ਤਰਾਂ ਹਰ ਵਿਦਿਆਰਥੀ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਅਧਿਆਪਕ ਹਰ ਵਿਦਿਆਰਥੀ ਨੂੰ ਭਵਿਖ ਵਿਚ ਇਕ ਸਫਲ ਇਨਸਾਨ ਬਣਾਉਣ ਲਈ ਅਹਿਮ ਕੜੀ ਹਨ । ਸਮਾਗਮ ਦੀ ਸਮਾਪਤੀ ਵਿਚ ਸਭ ਨੇ ਇਕੱਠੇ ਹੋ ਕੇ ਡੀ ਜੇ ਦੀਆਂ ਧੁਨਾਂ ਤੇ ਡਾਂਸ ਕੀਤਾ।
ਫ਼ੋਟੋ ਕੈਪਸ਼ਨ- ਸੀ ਜੀ ਸੀ ਝੰਜੇੜੀ ਕੈਂਪਸ ਵਿਚ ਅਧਿਆਪਕ ਦਿਵਸ ਮੌਕੇ ਸਟਾਫ਼ ਅਤੇ ਵਿਦਿਆਰਥੀ ਜਸ਼ਨ ਮਨਾਉਂਦੇ ਹੋਏ।

Spread the love