ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪਿਤਾ ਨੰਦ ਕੁਮਾਰ ਬਘੇਲ ਖ਼ਿਲਾਫ਼ ਐੱਫ਼ਆਈਆਰ ਦਰਜ ਹੋ ਗਈ ਹੈ।
ਨੰਦ ਕੁਮਾਰ ਬਘੇਲ ਦੇ ਖ਼ਿਲਾਫ਼ ਇੱਕ ਵਿਸ਼ੇਸ਼ ਧਾਰਾ ਵਿਰੁੱਧ ਕਥਿਤ ਵਿਵਾਦਪੂਰਨ ਬਿਆਨ ਲਈ ਦਰਜ ਕੀਤੀ ਗਈ ਹੈ।
ਸਰਵ ਬ੍ਰਾਹਮਣ ਸਮਾਜ ਦੀ ਸ਼ਿਕਾਇਤ ‘ਤੇ ਰਾਏਪੁਰ ਡੀਡੀ ਨਗਰ ਥਾਣੇ ਵਿੱਚ ਆਈਪੀਸੀ ਦੀ ਧਾਰਾ 505 ਅਤੇ 153 ਏ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ । ਐਫਆਈਆਰ ਦਰਜ ਹੋਣ ਤੋਂ ਬਾਅਦ ਉਨ੍ਹਾਂ ਦੇ ਮੁੰਡੇ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਜੋ ਬਿਆਨ ਦਿੱਤਾ ਹੈ ਉਹ ਬੇਹੱਦ ਅਹਿਮ ਹੈ।
ਮੁੱਖ ਮੰਤਰੀ ਬਘੇਲ ਨੇ ਕਿਹਾ ਕਿ ਪਿਤਾ ਹੋਣ ਦੇ ਨਾਤੇ ਮੈਂ ਉਨ੍ਹਾਂ ਦਾ ਪੂਰਾ ਸਨਮਾਨ ਕਰਦਾ ਹੈ ਪਰ ਮੁੱਖ ਮੰਤਰੀ ਹੋਣ ਦੇ ਨਾਤੇ ਮੇਰੀ ਜ਼ਿੰਮੇਦਾਰੀ ਬਣਦੀ ਹੈ ਕਿ ਵੱਖ ਵੱਖ ਵਰਗਾਂ ਨਾਲ ਸਬੰਧਿਤ ਸਮਾਜ ‘ਚ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਹੈ ਜੇ ਕੋਈ ਉਸਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਘੇਲ ਨੇ ਕਿਹਾ ਕਿ ਜੇਕਰ ਮੇਰੇ ਪਿਤਾ ਨੇ ਕਿਸੇ ਸਮਾਜ ਖ਼ਿਲਾਫ਼ ਕੋਈ ਗੱਲ ਕਹੀ ਹੈ ਤਾਂ ਮੈਨੂੰ ਉਸ ਗੱਲ ਦਾ ਦੁੱਖ ਹੈ ਅਜਿਹਾ ਨਹੀਂ ਕਿਹਾ ਜਾਣਾ ਚਾਹੀਦਾ ਸੀ ਇਸ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇਗੀ। ਹਾਲਾਂਕਿ ਨੰਦ ਕੁਮਾਰ ਬਘੇਲ ਨੇ ਆਪਣੇ ਬਿਆਨ ਤੋਂ ਮੁਆਫ਼ੀ ਮੰਗ ਲਈ ਹੈ ਤੇ ਕਿਹਾ ਕਿ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਲਖਨਊ ਵਿੱਚ ਇੱਕ ਸਮਾਗਮ ਦੌਰਾਨ ਨੰਦ ਕੁਮਾਰ ਬਘੇਲ ਨੇ ਮੀਡੀਆ ਨੂੰ ਕਿਹਾ ਸੀ, “ਹੁਣ ਵੋਟ ਸਾਡਾ ਰਾਜ ਤੁਹਾਡਾ ਨਹੀਂ ਚੱਲੇਗਾ’ ਬ੍ਰਾਹਮਣ ਵਿਦੇਸ਼ੀ ਹਨ। ਜਿਸ ਤਰ੍ਹਾਂ ਅੰਗਰੇਜ਼ ਇਥੋਂ ਚਲੇ ਗਏ, ਉਹ ਵੀ ਜਾਣਗੇ। ਬ੍ਰਾਹਮਣ ਸੁਧਰ ਜਾਣ , ਜਾਂ ਤਾਂ ਜਾਣ ਲਈ ਤਿਆਰ ਰਹਿਣ, ਬ੍ਰਾਹਮਣ ਸਾਨੂੰ ਅਛੂਤ ਮੰਨਦੇ ਹਨ। ਸਾਡੇ ਸਾਰੇ ਅਧਿਕਾਰ ਖੋਹ ਰਹੇ ਹਨ । ਪਿੰਡਾਂ ‘ਚ ਵੀ ਅਭਿਆਨ ਚਲਾ ਕੇ ਉਨ੍ਹਾਂ ਦਾ ਬਾਈਕਾਟ ਕਰਨਗੇ।”
ਨੰਦ ਕੁਮਾਰ ਬਘੇਲ ਦੇ ਕਥਿਤ ਵਿਵਾਦਤ ਬਿਆਨ ਤੋਂ ਬਾਅਦ ਬ੍ਰਾਹਮਣ ਸਮਾਜ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਬਘੇਲ ਦਾ ਪੁਤਲਾ ਸਾੜਿਆ ਗਿਆ ਅਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ। ਰਾਏਪੁਰ ਨੇ ਅੱਜ ਨੰਦਕੁਮਾਰ ਵਿਰੁੱਧ ਐਫਆਈਆਰ ਦਰਜ ਕੀਤੀ ਹੈ।