ਮੁਜ਼ੱਫਰਨਗਰ ‘ਚ ਇਤਿਹਾਸਕਿ ਮਹਾਮਪੰਚਾਇਤ ਤੋਂ ਬਾਅਦ ਹੁਣ ਨਜ਼ਰਾਂ 7 ਸੰਤਬਰ ਨੂੰ ਕਿਸਾਨਾਂ ਦੀ ਕਰਨਾਲ ‘ਚ ਹੋਣ ਵਾਲੀ ਮਹਾਪੰਚਾਇਤ ‘ਤੇ ਟਿਕੀਆ ਹੋਈਆਂ ਹਨ।

ਕੱਲ੍ਹ ਨੂੰ ਕਰਨਾਲ ‘ਚ ਮਹਾਪੰਚਾਿੲਤ ਸੱਦੀ ਗਈ ਹੈ ਪਰ ਉਧਰ ਪ੍ਰਸ਼ਾਸਨ ਵੱਲੋਂ ਕਰਨਾਲ ‘ਚ ਧਾਰਾ 144 ਲਗਾ ਦਿੱਤੀ ਗਈ ਹੈ। ਤਾਂ ਕੱਲ੍ਹ ਨੂੰ ਵੀ ਟਕਰਾਅ ਜਿਹੇ ਹਾਲਾਤ ਬਣ ਸਕਦੇ ਹਨ । ਗੁਰਨਾਮ ਸਿੰਘ ਚਡੂਨੀ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਮਹਾਪੰਚਾਇਤ ‘ਚ ਸ਼ਿਕਰਤ ਕਰਨ ਦੀ ਅਪੀਲ ਕੀਤੀ ਹੈ। ਕੱਲ੍ਹ ਨੂੰ ਕਰਨਾਲ ‘ਚ ਹੋਏ ਕਿਸਾਨਾਂ ‘ਤੇ ਲਾਠੀਚਾਰਜ ਦੇ ਖ਼ਿਲਾਫ਼ ਇਹ ਮਹਾਮਪੰਚਾਇਤ ਸੱਦੀ ਗਈ ਹੈ।

ਪਿਛਲੇ ਦਿਨੀਂ ਭਾਜਪਾ ਆਗੂਆਂ ਦਾ ਵਿਰੋਧ ਕਰਨ ਪਹੁੰਚੇ ਕਿਸਾਨੇ ਦੇ ਸਿਰ ਪਾੜ ਦਿੱਤੇ ਗਏ ਸੀ। ਬਹੁਤ ਸਾਰੇ ਕਿਸਾਨ ਉਥੇ ਜ਼ਖਮੀ ਹੋਏ ਇਸੇ ਦੇ ਵਿਰੋਧ ਵਿੱਚ ਹੁਣ 7 ਸਤੰਬਰ ਨੂੰ ਯਾਨੀ ਕਿ ਕੱਲ੍ਹ ਕਰਨਾਲ ਵਿੱਚ ਕਿਸਾਨ ਮਹਾਪੰਚਾਇਤ ਹੋਵੇਗੀ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਰਨਾਲ ਦੀ ਅਨਾਜ ਮੰਡੀ ਵਿੱਚ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ।

ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਕਿਸਾਨਾਂ ਨੂੰ ਕੱਲ੍ਹ ਸਵੇਰੇ 10 ਵਜੇ ਕਰਨਾਲ ਦੀ ਨਵੀਂ ਅਨਾਜ ਮੰਡੀ ਵਿਖੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ।

ਜਾਣਕਾਰੀ ਅਨੁਸਾਰ ਭਲਕੇ ਭਾਰਤੀ ਕਿਸਾਨ ਯੂਨੀਅਨ ਕਰਨਾਲ ਦੀ ਅਨਾਜ ਮੰਡੀ ਵਿੱਚ ਮਹਾਪੰਚਾਇਤ ਕਰਵਾ ਕੇ ਛੋਟੇ ਸਕੱਤਰੇਤ ਦਾ ਘਿਰਾਓ ਕਰੇਗੀ। ਸਕੱਤਰੇਤ ਖੇਤਰ ਵਿੱਚ ਧਾਰਾ -144 ਲਾਗੂ ਕਰ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਹਰਿਆਣਾ ਤੋਂ ਇਲਾਵਾ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਕਰਨਾਲ ਪਹੁੰਚਣਗੇ।

Spread the love