-ਕਿਹਾ, ਹੁਣ ਵਖਰੇਵੇ ਪ੍ਰਦਰਸਿ਼ਤ ਕਰਨ ਦਾ ਨਹੀਂ ਇਕਸੁਰਤਾ ਨਾਲ ਚੱਲਣ ਦਾ ਵੇਲਾ

ਚੰਡੀਗੜ੍ਹ/ ਅਬੋਹਰ, 6 ਸਤੰਬਰ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਆਪਣੇ ਜੱਦੀ ਪਿੰਡ ਪੰਜਕੋਸੀ ਵਿਚ ਗਲਬਾਤ ਕਰਦਿਆਂ ਪਾਰਟੀ ਦੀ ਸਮੂਚੀ ਲੀਡਰਸਿ਼ਪ ਅਤੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਇਹ ਵੇਲਾ ਪੂਰੀ ਇਕਜੁੱਟਤਾ ਨਾਲ ਕਾਂਗਰਸ ਸਰਕਾਰ ਵੱਲੋਂ ਕੀਤੇ ਚੰਗੇ ਕੰਮਾਂ ਦੀ ਜਾਣਕਾਰੀ ਘਰ ਘਰ ਤੱਕ ਪਹੁੰਚਾਉਣ ਲਈ ਕੰਮ ਕਰਨ ਦਾ ਹੈ ਤਾਂ ਜ਼ੋ ਪਾਰਟੀ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਮੁੜ ਤੋਂ ਸੂਬੇ ਵਿਚ ਆਪਣੀ ਸਰਕਾਰ ਬਣਾ ਸਕੇ।

ਸ੍ਰੀ ਜਾਖੜ ਨੇ ਕਿਹਾ, ੌਪਿੱਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਦੀਆਂ ਪੈਨਸ਼ਨਾਂ ਵਿਚ ਕੀਤੇ ਦੁੱਗਣੇ ਵਾਧੇ ਨੂੰ ਪਾਰਟੀ ਆਗੂ ਤੇ ਵਰਕਰ ਲੋਕਾਂ ਵਿਚ ਪ੍ਰਚਾਰਨ ਵਿਚ ਕਿਤੇ ਨਾ ਕਿਤੇ ਪਿੱਛੇ ਰਹਿ ਗਏ, ਇਸ ਗੱਲ ਨੇ ਮੇਰੇ ਮਨ ਨੂੰ ਬਹੁਤ ਠੇਸ ਪਹੁੰਚਾਈ ਹੈ।ਜਦ ਕਿ ਚਾਹੀਦਾ ਤਾਂ ਇਹ ਸੀ ਕਿ ਇਸ ਤਰਾਂ ਦੀ ਸਕੀਮਾਂ ਦਾ ਜਿਆਦਾ ਤੋਂ ਜਿਆਦ ਲੋਕਾਂ ਤੱਕ ਲਾਭ ਪੁੱਜੇ ਅਤੇ ਇਸ ਲਾਭ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇ।ੌ

ਸ੍ਰੀ ਜਾਖੜ ਨੇ ਕਿਹਾ ਕਿ ਇਹ ਵੇਲਾ ਹੈ ਜਦ ਅਸੀਂ ਲੋਕਾਂ ਨੂੰ ਦੱਸੀਏ ਕਿ ਉਨ੍ਹਾਂ ਵੱਲੋਂ ਚੁਣੀ ਕਾਂਗਰਸ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਪੈਨਸ਼ਨਾਂ 750 ਰੁਪਏ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ ਜਦ ਕਿ ਪਿੱਛਲੀ ਅਕਾਲੀ ਭਾਜਪਾ ਸਰਕਾਰ ਨੇ ਬੁਢਾਪਾ ਤੇ ਵਿਧਵਾ ਪੈਨਸ਼ਨ 10 ਸਾਲਾਂ ਵਿਚ 250 ਰੁਪਏ ਤੋਂ ਵਧਾ ਕੇ ਆਪਣੇ ਆਖਰੀ ਸਾਲ ਵਿਚ 500 ਕੀਤੀ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਪੰਜ ਸਾਲ ਵਿਚ ਤਿੰਨ ਗੁਣਾ ਵਾਧਾ ਕਰਦਿਆਂ 500 ਤੋਂ ਵਧਾ ਕੇ 1500 ਰੁਪਏ ਕਰਕੇ ਕਮਜੋਰ ਵਰਗਾਂ ਨੂੰ ਵੱਡੀ ਰਾਹਤ ਦਿੱਤੀ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਪਾਰਟੀ ਚ ਇਕਸੁਰਤਾ ਦੀ ਕਮੀ ਕਾਰਨ ਅਸੀਂ ਇਸ ਸਮੇਂ ਸਾਡੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ, ਰਾਸ਼ਟਰੀ ਆਗੂ ਸ੍ਰੀ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿੱਛਲੇ ਸਾਢੇ ਚਾਰ ਸਾਲ ਵਿਚ ਕੀਤੇ ਵਿਕਾਸ ਕਾਰਜਾਂ, ਲੋਕ ਭਲਾਈ ਦੀ ਸਕੀਮਾਂ ਆਦਿ ਦੀ ਜਾਣਕਾਰੀ ਲੋਕਾਂ ਵਿਚ ਨਹੀਂ ਲੈ ਕੇ ਜਾ ਪਾ ਰਹੇ ਹਾਂ।

ਉਨ੍ਹਾਂ ਸਮੂਚੀ ਲੀਡਰਸਿ਼ਪ ਨੂੰ ਇਕਸੁਰਤਾ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਂ ਇਕਜੁੱਟ ਹੋ ਕੇ ਚੋਣ ਮੈਦਾਨ ਵਿਚ ਜਾਣ ਦਾ ਹੈ ਅਤੇ ਚੌਣਾਂ ਤੋਂ ਪਹਿਲਾਂ ਲੋਕਾਂ ਨੂੰ ਆਪਣੀ ਸਰਕਾਰ ਦੀ ਸਾਢੇ ਚਾਰ ਸਾਲ ਦੀ ਕਾਰਗੁਜਾਰੀ ਸਮਝਾਉਣ ਦਾ ਹੈ ਨਾ ਕਿ ਆਪਸੀ ਉਲਝਣਾ ਪੈਦਾ ਕਰਨ ਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਪ੍ਰਾਪਤੀਆਂ ਅਵਾਮ ਨੂੰ ਦੱਸਣ ਲਈ ਹੁਣ ਸਾਨੂੰ ਸਭ ਨੂੰ ਸਾਰੇ ਵਖਰੇਵੇਂ ਭੁਲਾ ਕੇ ਤੇ ਮਿਲਜੁਲ ਕੇ ਚੱਲਣਾ ਪਵੇਗਾ।

ਇਸ ਦੌਰਾਨ ਉਨ੍ਹਾਂ ਅੱਜ ਆਪਣੇ ਜੱਦੀ ਪਿੰਡ ਪੰਜਕੋਸੀ ਵਿਖੇ ਵਧੀ ਪੈਨਸ਼ਨ ਦੇ ਪ੍ਰਵਾਨਗੀ ਪੱਤਰ ਵੀ ਲਾਭਪਾਤਰੀਆਂ ਨੂੰ ਤਕਸੀਮ ਕੀਤੇ।

ਇਸ ਮੌਕੇ ਜਿ਼ਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਸੰਦੀਪ ਜਾਖੜ, ਨਗਰ ਨਿਗਮ ਅਬੋਹਰ ਦੇ ਮੇਅਰ ਵਿਮਲ ਠੱਠਈ, ਜਿ਼ਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ: ਬਲਬੀਰ ਸਿੰਘ ਦਾਨੇਵਾਲੀਆਂ, ਜਿ਼ਲ੍ਹਾ ਕਾਂਗਸਰ ਪ੍ਰਧਾਨ ਸ੍ਰੀ ਰੰਜਮ ਕਾਮਰਾ ਵੀ ਹਾਜਰ ਸਨ।

Spread the love