ਹਿਮਾਚਲ ਪ੍ਰਦੇਸ਼ ’ਚ ਸੋਮਵਾਰ ਨੂੰ ਇਕ ਵਾਰ ਫਿਰ ਜ਼ਮੀਨ ਖਿੱਸਕਣ ਕਾਰਨ ਨੈਸ਼ਨਲ ਹਾਈਵੇਅ 5 ਬੰਦ ਹੋ ਗਿਆ।
ਇਹ ਹਾਦਸਾ ਸ਼ਿਮਲਾ ’ਚ ਨੈਸ਼ਨਲ ਹਾਈਵੇਅ 5 ’ਤੇ ਜਿਓਰੀ ਕੋਲ ਵਾਪਰਿਆ। ਜ਼ਮੀਨ ਖਿੱਸਕਣ ਦਾ ਇਕ ਵੀਡੀਓ ਵੀ ਸਾਹਮਣੇ ਆਇਆਹੈ, ਜਿਸ ’ਚ ਕੁਝ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਇਸ ਘਟਨਾ ’ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਜ਼ਮੀਨ ਖਿੱਸਕਣ ਦੇ ਬਾਅਦ ਤੋਂ ਆਵਾਜਾਈ ਠੱਪ ਹੈ। ਹਾਈਵੇਅ ਅਥਾਰਟੀ ਦੀ ਮਸ਼ੀਨਰੀ ਰੋਡ ਨੂੰ ਬਹਾਲ ਕਰਨ ’ਚ ਜੁਟੀ ਹੋਈ ਹੈ। ਕਿੰਨੌਰ ਜ਼ਿਲ੍ਹੇ ’ਚ ਜ਼ਮੀਨ ਖਿੱਸਕਣ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ।
ਇਸ ਤੋਂ ਪਹਿਲਾਂ ਬਟਸੇਰੀ ਅਤੇ ਨਿਗੁਲਸਰੀ ’ਚ ਜ਼ਮੀਨ ਖਿੱਸਕਣ ਨਾਲ ਕਈ ਲੋਕ ਆਪਣੀ ਜਾਨ ਗੁਆ ਚੁਕੇ ਹਨ। ਇਸ ਤੋਂ ਪਹਿਲਾਂ ਨੈਸ਼ਨਲ ਹਾਈਵੇਅ 5 ’ਤੇ ਨਿਗੁਲਸਰੀ ਕੋਲ ਪਹਾੜ ਟੁੱਟਣ ਕਾਰਨ ਵੱਡਾ ਹਾਦਸਾ ਹੋ ਗਿਆ ਸੀ। ਜਿਸ ’ਚ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਕਈ ਦਿਨਾਂ ਤੱਕ ਸਰਚ ਮੁਹਿੰਮ ਚਲਾ ਕੇ ਲੋਕਾਂ ਦੀਆਂ ਲਾਸ਼ਾਂ ਕੱਢਣ ਦਾ ਕੰਮ ਕੀਤਾ ਗਿਆ ਸੀ।