ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਦੇ ਸਮੂਹ ਡਿੱਪੂਆਂ ਦੇ ਕੱਚੇ ਕਾਮਿਆਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ,ਜਿਸ ਕਾਰਨ ਲਗਭੱਗ 2200 ਪਨਬੱਸ ਅਤੇ PRTC ਦੀਆਂ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ ,ਇਸ ਸਮੇ ਸ੍ਰੀ ਮੁਕਤਸਰ ਸਾਹਿਬ ਡਿਪੂ ਦੇ ਗੇਟ ਤੇ ਰੋਸ ਰੈਲੀ ਵਿੱਚ ਸੂਬਾ ਸਰਪ੍ਰਸਤ ਕਮਲ ਕੁਮਾਰ, ਪ੍ਰਧਾਨ ਹਰਜਿੰਦਰ ਸਿੰਘ, ਡਿਪੂ ਸੈਕਟਰੀ ਤਰਸੇਮ ਸਿੰਘ, ਸਹਾਇਕ ਸੈਕਟਰੀ ਬਲਕਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਲੰਮੇ ਸਮੇਂ ਤੋਂ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੱਢਿਆ ਉਸ ਦੇ ਉਲਟ ਇਸ ਸਮੇਂ ਤਾਂ ਹੜਤਾਲ ਦੇ ਭੇਜੇ ਗਏ ਨੋਟਿਸ ਦੇ ਸਬੰਧ ਵਿੱਚ ਗੱਲਬਾਤ ਕਰਨ ਲਈ ਕੋਈ ਮੀਟਿੰਗ ਵੀ ਨਹੀਂ ਬੁਲਾਈ ।
ਜਿਸ ਕਾਰਨ ਅੱਜ ਰੋਸ ਵਜੋ ਹੜਤਾਲ ਸ਼ੁਰੂ ਹੋ ਗਈ ਹੈ ਅਤੇ ਕੱਲ੍ਹ ਨੂੰ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਵਿਖੇ ਰਿਹਾਇਸ਼ ‘ਤੇ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ, ਜ਼ੋ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ ਉਹਨਾਂ ਕਿਹਾ ਕਿ ਮੁਲਾਜ਼ਮਾਂ ਨੇ ਜਾਇਜ਼ ਮੰਗਾਂ ਵਿੱਚ 10 ਹਜ਼ਾਰ ਸਰਕਾਰੀ ਬੱਸਾਂ ਨਵੀਆਂ ਪਾਈਆਂ ਜਾਣ, ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ, ਰਿਪੋਰਟਾਂ ਦੀਆਂ ਕੰਡੀਸ਼ਨਾ ਰੱਦ ਕਰਕੇ ਮੁਲਾਜ਼ਮ ਬਹਾਲ ਕੀਤੇ ਜਾਣ ਆਦਿ ਮੰਗਾਂ ਤੇ ਟਰਾਂਸਪੋਰਟ ਮੰਤਰੀ ਪੰਜਾਬ ਨੇ ਪਹਿਲਾਂ 1 ਜੁਲਾਈ ਅਤੇ ਫੇਰ 6 ਅਗਸਤ ਨੂੰ ਮੀਟਿੰਗ ਵਿੱਚ ਯੂਨੀਅਨ ਨੂੰ ਭਰੋਸਾ ਦਿਵਾਇਆ ਸੀ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੱਲ ਕੀਤਾ ਜਾਵੇ ਪਰ ਇਸ ਦੇ ਉਲਟ 16 ਅਤੇ 26 ਅਗਸਤ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਕੋਈ ਹੱਲ ਨਹੀਂ ਹੋਇਆ ਜਿਸ ਕਾਰਨ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ਚੱਲਣਾ ਪਿਆ ।
ਮੀਤ ਪ੍ਰਧਾਨ ਚਰਨਜੀਤ ਸਿੰਘ ਸਿੰਘ,ਕੈਸ਼ੀਅਰ ਲਖਵੀਰ ਸਿੰਘ, ਗੁਰਵਿੰਦਰ ਸਿੰਘ ਸਿੰਘ ਨੇ ਦਸਿਆ ਕਿ ਪੰਜਾਬ ਦੇ ਸਾਰੇ ਅਦਾਰਿਆਂ ਨੂੰ ਜਿਥੇ ਸਰਕਾਰ ਸੱਤਾ ‘ਚ ਆਉਣ ਤੋ ਪਹਿਲਾ ਵੱਡੇ ਵੱਡੇ ਵਾਅਦੇ ਕਰਦੀ ਕਿ ਘਰ ਘਰ ਨੌਕਰੀ ਦਿੱਤੀ ਜਾਵੇਗੀ ਟਰਾਂਸਪੋਰਟ ਮਾਫੀਆ ਖਤਮ ਕਰਨ ਦੇ ਵਾਧੇ ਕੀਤੇ ਸੀ ਪਰ ਉਸ ਦੇ ਉਲਟ ਸਾਰੇ ਵਾਧੇ ਭੁੱਲ ਬੈਠੀ ਹੈ, ਸਰਕਾਰ ਵਾਅਦਿਆਂ ਤੋ ਮੁੱਕਰਦੀ ਨਜ਼ਰ ਆ ਰਹੀ ਹੈ।
ਅੱਜ ਸਰਕਾਰ ਦਾ ਨੰਗਾ ਚਿੱਟਾ ਚਿਹਰਾ ਜ਼ੋ ਲੋਕਾਂ ਨੂੰ ਫ੍ਰੀ ਸਫ਼ਰ ਸਹੂਲਤਾਂ ਦੇਣ ਦੇ ਦਾਅਵੇ ਦੀ ਫੂਕ ਨਿਕਲੀ ਦਿਖਾਈ ਦਿੱਤੀ ਹੈ ਕਿ ਸਰਕਾਰੀ ਬੱਸਾਂ ਅਤੇ ਸਰਕਾਰੀ ਮੁਲਾਜ਼ਮ ਬਹੁਤ ਹੀ ਘੱਟ ਹਨ,ਅਸਲ ਵਿੱਚ ਪਨਬੱਸ ਅਤੇ PRTC ਬੱਸਾਂ ਅਤੇ ਕੱਚੇ ਮੁਲਾਜ਼ਮ ਲੋਕਾਂ ਨੂੰ ਸਹੀ ਸਹੂਲਤਾਂ ਦੇ ਰਹੇ ਸਨ ਜਿਸ ਦੇ ਸਿਰ ਤੇ ਸਰਕਾਰ ਆਪਣੇ ਵੋਟਾਂ ਵਟੋਰਨ ਦੇ ਮਹਿਲ ਬਣਾ ਰਹੀ ਸੀ, ਹੁਣ ਆਮ ਲੋਕਾਂ ਨੂੰ ਵੀ ਸਵਾਲ ਖੜੇ ਕਰਨੇ ਚਾਹੀਦੇ ਹਨ ਕਿ ਸਰਕਾਰੀ ਬੱਸਾਂ ਕਿੱਥੇ ਹਨ ਤੇ ਸਹੂਲਤਾਂ ਦੇਣ ਵਾਲੇ ਸਰਕਾਰੀ ਮੁਲਾਜ਼ਮ ਕਿੰਨੇ ਹਨ ਭਾਵ ਸਰਕਾਰੀ ਬੱਸਾਂ ਨਹੀਂ ਹਨ ,ਘੱਟ ਤਨਖਾਹਾਂ ਤੇ ਇਹ ਮੁਲਾਜ਼ਮ ਆਪਣੀ ਮਿਹਨਤ ਨਾਲ ਚਲਾਉਂਦੇ ਹਨ ਸਰਕਾਰ ਫੇਰ ਕਿਹੜੀ ਸਹੂਲਤਾਂ ਦੇ ਦਾਅਵੇ ਕਰਦੀ ਹੈ ਆਗੂ ਨੇ ਕਿਹਾ ਕਿ ਸਾਨੂੰ ਜਨਤਕ ਅਤੇ ਆਪਣੀਆਂ ਜਾਇਜ ਮੰਗਾਂ ਮਨਵਉਣ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਜੇਕਰ ਸਰਕਾਰ ਮੰਗਾਂ ਨਹੀ ਮੰਨਦੀ ਤਾਂ ਸੰਘਰਸ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਕੁਲਦੀਪ ਸਿੰਘ, ਸਰਬਜੀਤ ਸਿੰਘ, ਹਰਵਿੰਦਰਪਾਲ, ਜਗਸੀਰ ਸਿੰਘ ਆਦਿ ਹਾਜਰ ਸਨ।