ਬਿੱਗ ਬੌਸ 13 ਦੇ ਜੇਤੂ ਅਤੇ ਟੈਲੀਵਿਜ਼ਨ ਅਦਾਕਾਰ ਸਿਧਾਰਥ ਸ਼ੁਕਲਾ ਹੁਣ ਸਾਡੇ ‘ਚ ਨਹੀਂ ਰਹੇ। ਜਿੱਥੇ ਉਨ੍ਹਾਂ ਦੀ ਬੇਵਕਤੀ ਮੌਤ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ।

ਉਥੇ ਹੀ ਉਨ੍ਹਾਂ ਦੀ ਕਰੀਬੀ ਦੋਸਤ ਸ਼ਹਿਨਾਜ਼ ਗਿੱਲ ਦੀ ਬੁਰੀ ਹਾਲਤ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਜਦੋਂ ਸ਼ਹਿਨਾਜ਼ ਆਪਣੇ ਭਰਾ ਸ਼ਾਹਬਾਦ ਨਾਲ ਸ਼ਮਸ਼ਾਨਘਾਟ ਪਹੁੰਚੀ ਤਾਂ ਉਹ ਬਹੁਤ ਬੁਰੀ ਤਰਾਂ ਟੁੱਟੀ ਹੋਈ ਦਿਖਾਈ ਦੇ ਰਹੀ ਸੀ। ਸੰਸਕਾਰ ਮੌਕੇ ਪਹੁੰਚੇ ਰਾਹੁਲ ਮਹਾਜਨ ਨੇ ਵੱਡਾ ਖੁਲਾਸਾ ਕੀਤਾ ਹੈ। ਰਾਹੁਲ ਮਹਾਜਨ ਨੇ ਇੱਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ‘ਚ ਸ਼ਹਿਨਾਜ਼ ਦੀ ਹਾਲਤ ਦਾ ਜ਼ਿਕਰ ਕੀਤਾ ਹੈ।

ਰਾਹੁਲ ਨੇ ਇੰਟਰਵਿਊ ‘ਚ ਦੱਸਿਆ ਕਿ ਉਹ ਸ਼ਹਿਨਾਜ਼ ਦੀ ਹਾਲਤ ਦੇਖ ਕੰਬ ਰਹੇ ਸਨ। ਉਨ੍ਹਾਂ ਕਿਹਾ ਕਿ ਉਸ ਵੇਲੇ ਸ਼ਹਿਨਾਜ਼ ਗਿੱਲ ਦੀ ਹਾਲਤ ਹੈਰਾਨ ਕਰਨ ਵਾਲੀ ਸੀ। ਰਾਹੁਲ ਨੇ ਕਿਹਾ, ‘ਸ਼ਹਿਨਾਜ਼, ਸੰਸਕਾਰ ਵਾਲੀ ਮੰਮੀ ਜੀ, ਮੇਰਾ ਬੱਚਾ , ਮੇਰਾ ਬੱਚਾ ਚੀਕ ਰਹੀ ਸੀ। ਇਥੋਂ ਤੱਕ ਕਿ ਸ਼ਹਿਨਾਜ਼ ਨੇ ਸਿਧਾਰਥ ਦੀਆਂ ਲੱਤਾਂ ਨੂੰ ਵੀ ਉਸ ਦੀ ਵਾਪਸੀ ਦੀ ਉਮੀਦ ‘ਚ ਰਗੜਿਆ ਸੀ। ਰਾਹੁਲ ਨੇ ਕਿਹਾ, ਜਦੋਂ ਮੈਂ ਸ਼ਹਿਨਾਜ਼ ਦੀ ਹਾਲਤ ਅਤੇ ਮਾਨਸਿਕ ਹਾਲਤ ਦੇਖੀ ਤਾਂ ਮੈਂ ਅੰਤਿਮ ਸੰਸਕਾਰ ਮੌਕੇ ਕੰਬਣ ਲੱਗ ਪਿਆ ਸੀ।

ਰਾਹੁਲ ਮਹਾਜਨ ਨੇ ਕਿਹਾ ਕਿ ਸ਼ਹਿਨਾਜ਼ ਪੂਰੀ ਤਰ੍ਹਾਂ ਪੀਲੀ ਪੈ ਗਈ ਸੀ । ਜਿਵੇਂ ਕੋਈ ਤੂਫਾਨ ਆਇਆ ਹੋਵੇ ਅਤੇ ਸਭ ਕੁਝ ਧੋ ਗਿਆ ਹੋਵੇ। ਮੈਨੂੰ ਯਾਦ ਹੈ ਜਦੋਂ ਮੈਂ ਉਸ ਦੇ ਮੋਢਿਆਂ ‘ਤੇ ਆਪਣਾ ਹੱਥ ਰੱਖਿਆ ਸੀ। ਜਿਸ ਤਰ੍ਹਾਂ ਉਨ੍ਹਾਂ ਨੇ ਮੈਨੂੰ ਦੇਖਿਆ, ਮੈਂ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ। ਮੈਂ ਸ਼ਹਿਨਾਜ਼ ਦੀ ਹਾਲਤ ਦੇਖ ਕੇ ਡਰ ਗਿਆ ਸੀ।

ਦੱਸ ਦਈਏ ਕਿ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਸੀ। ਬਿੱਗ ਬੌਸ13 ਦੀ ਇਹ ਹਿੱਟ ਜੋੜੀ ਸਾਰੀਆਂ ਦੀ ਪਸੰਦੀਦਾ ਜੋੜੀ ਹੈ। ਪ੍ਰਸ਼ੰਸਕਾਂ ਨੇ ਇਸ ਦਾ ਨਾਮ ਸਿਡਨਾਜ਼ ਰੱਖਿਆ ਸੀ।

Spread the love