ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਦੀ ਜੰਮ ਕੇ ਝਾੜਝੰਬ ਕੀਤੀ ਹੈ। ਟ੍ਰਿਬਿਊਨਲ ਸੁਧਾਰ ਐਕਟ ‘ਤੇ ਸੁਪਰੀਮ ਕੋਰਟ ਦੀ ਕੇਂਦਰ ਨੂੰ ਝਾੜਿਆ ਤੇ ਪੁੱਛਿਆ ਕਿ ਅਦਾਲਤੀ ਫੈਸਲਿਆਂ ਦਾ ਕੋਈ ਸਤਿਕਾਰ ਹੀ ਨਹੀਂ, ਸਾਡੇ ਸਬਰ ਦਾ ਇਮਤਿਹਾਨ ਨਾ ਲਵੋ, ਨਹੀਂ ਸਾਨੂੰ ਮਾਣਹਾਨੀ ਦੀ ਕਾਰਵਾਈ ਕਰਨੀ ਪਵੇਗੀ।

ਦਰਅਸਲ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਟ੍ਰਿਬਿਊਨਲ ਵਿਚ ਖਾਲੀ ਅਸਾਮੀਆਂ ਨੂੰ ਭਰਨ ਵਿਚ ਦੇਰੀ ਅਤੇ ਟ੍ਰਿਬਿਊਨਲ ਰਿਫੌਰਮਜ਼ ਐਕਟ 2021 ਪਾਸ ਕਰਨ ਨੂੰ ਲੈ ਕੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਸੀਜੇਆਈ ਰਮਨਾ ਨੇ ਕਿਹਾ ਕਿ ਅਸੀਂ ਪਿਛਲੀ ਵਾਰ ਵੀ ਪੁੱਛਿਆ ਸੀ ਕਿ ਤੁਸੀਂ ਟ੍ਰਿਬਿਊਨਲ ‘ਚ ਕਿੰਨੀਆਂ ਨਿਯੁਕਤੀਆਂ ਕੀਤੀਆਂ ਨੇ। ਸਾਨੂੰ ਦੱਸੋ ਕਿ ਕਿੰਨੀਆ ਨਿਯੁਕਤੀਆਂ ਹੋਈਆਂ ਹਨ।ਫਿਲਹਾਲ ਕੋਰਟ ਨੇ ਮਾਮਲੇ ਦੀ ਸੁਣਵਾਈ ਨੂੰ ਅਗਲੇ ਹਫ਼ਤੇ ਤੱਕ ਲਈ ਟਾਲ ਦਿੱਤਾ ਹੈ।

ਇਸ ਦੇ ਨਾਲ ਹੀ ਮਾਣਹਾਨੀ ਦੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ।ਹੁਣ ਕੋਰਟ ਨੇ ਕੇਂਦਰ ਨੂੰ ਟ੍ਰਿਬਿਊਨਲਾਂ ਵਿਚ ਨਿਯੁਕਤੀਆਂ ਲ਼ਈ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਸਾਨੂੰ ਉਮੀਦ ਹੈ ਕਿ ਕੇਂਦਰ ਨਿਯੁਕਤੀਆਂ ਦੇ ਆਦੇਸ਼ ਜਾਰੀ ਕਰੇਗੀ।

ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕੇਂਦਰ ਨੇ ਨਿਯੁਕਤੀਆਂ ਨਹੀਂ ਕੀਤੀਆਂ ਤਾਂ ਅਦਾਲਤ ਆਦੇਸ਼ ਜਾਰੀ ਕਰੇਗੀ। ਅਦਾਲਤ ਨੇ ਕਿਹਾ ਕਿ ਸਾਡੇ ਕੋਲ ਤਿੰਨ ਵਿਕਲਪ ਹਨ। ਪਹਿਲਾਂ ਕਾਨੂੰਨ ’ਤੇ ਰੋਕ ਲਗਾਈ ਜਾਵੇ, ਦੂਜਾ ਟ੍ਰਿਬਿਊਨਲ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਖੁਦ ਟ੍ਰਿਬਿਊਨਲਾਂ ਵਿਚ ਨਿਯੁਕਤੀ ਕਰੀਏ ਅਤੇ ਫਿਰ ਸਰਕਾਰ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ।

Spread the love