ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੇਜ਼ੀ ਨਾਲ ਬਦਲੇ ਹਲਾਤਾਂ ਤੋ ਬਾਅਦ ਸਿਆਸਤ ਵੀ ਰੰਗ ਬਦਲਦੀ ਨਜ਼ਰ ਆ ਰਹੀ ਹੈ।
ਤਾਲਿਬਾਨ ਨੂੰ ਕਬਜ਼ਾ ਕੀਤੇ 3 ਹਫ਼ਤਿਆਂ ਦਾ ਸਮਾਂ ਹੋ ਚੱੁਕਿਆ ਹੈ ਤੇ ਅਜੇ ਵੀ ਇਹ ਤੈਅ ਨਹੀਂ ਹੋਇਆ ਕਿ ਸਰਕਾਰ ਕੌਣ ਚਲਾਏਗਾ।
ਦੱਸਿਆ ਜਾ ਰਿਹਾ ਕਿ ਅਫ਼ਗਾਨਿਸਤਾਨ ‘ਚ ਸਰਕਾਰ ਬਣਾਉਣ ਤੋਂ ਪਹਿਲਾਂ ਹੀ ਧੜੇਬੰਦੀ ਨਜ਼ਰ ਆ ਰਹੀ ਹੈ।
ਤਾਲਿਬਾਨ ਤੇ ਹੱਕਾਨੀ ਨੈੱਟਵਰਕ ਆਹਮਣੇ-ਸਾਹਮਣੇ ਆ ਗਏ ਹਨ।
ਇਨ੍ਹਾਂ ਦੋਵਾਂ ਵਿਚਾਲੇ ਗੋਲ਼ੀਬਾਰੀ ਵੀ ਹੋਈ ਹੈ ਜਿਸ ਦੌਰਾਨ ਚਰਚਾ ਹੈ ਕਿ ਤਾਲਿਬਾਨ ਦੇ ਦੂਜੇ ਨੰਬਰ ਦੇ ਆਗੂ ਤੇ ਨਵੀਂ ਸਰਕਾਰ ਦਾ ਮੁਖੀ ਦੱਸੇ ਜਾ ਰਹੇ ਮੁੱਲਾ ਅਬਦੁੱਲ ਗਨੀ ਬਰਾਦਰ ਨੂੰ ਗੋਲ਼ੀ ਲੱਗੀ ਹੈ ਤੇ ਅਫ਼ਗਾਨਿਸਤਾਨ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਮਾਮਲਾ ਸੁਲਝਾਉਣ ਲਈ ਹੀ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਮੁਖੀ ਫੈਜ਼ ਹਾਮਿਦ ਕਾਬੁਲ ਪੁੱਜਾ ਹੈ।