ਕਰਨਾਲ ‘ਚ ਕਿਸਾਨਾਂ ਦੀ ਇਤਿਹਾਸਿਕ ਮਹਾਪੰਚਾਇਤ ਦੌਰਾਨ ਚੱਲ ਰਹੀ ਕਿਸਾਨਾਂ ਅਤੇ ਹਰਿਆਣਾ ਸਰਕਾਰ ਦੀ ਮੀਟਿੰਗ ਬੇਸਿੱਟਾ ਰਹੀ ਹੈ |

ਇਹ ਕਿਸਾਨਾਂ ਦੀ ਦੂਜੀ ਮਹਾਪੰਚਾਇਤ ਹੈ ਜੋ ਕਰਨਾਲ ਦੇ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਨੂੰ ਲੈ ਕੇ ਰੱਖੀ ਗਈ ਹੈ | ਇਸ ਤੋਂ ਬਾਅਦ ਕਿਸਾਨ ਆਪਣੀ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕਰਨਗੇ | ਇਸ ਮੀਟਿੰਗ ਤੋਂ ਬਾਅਦ ਕਿਸਾਨ ਕੋਈ ਵੱਡਾ ਐਲਾਨ ਕਰ ਸਕਦੇ ਹਨ ਕਿਉਂਕਿ ਹਰਿਆਣਾ ਸਰਕਾਰ ਨਾਲ ਕਿਸਾਨਾਂ ਦੀ ਕੋਈ ਸਹਿਮਤੀ ਨਹੀਂ ਬਣੀ |

ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ‘ਤੇ ਹੋਏ ਲਾਠੀਚਾਰਜ ਖ਼ਿਲਾਫ਼ ਇਹ ਮਹਾਪੰਚਾਇਤ ਸੱਦੀ ਗਈ ਸੀ। ਮਹਾਪੰਚਾਇਤ ‘ਚ ਪਹੁੰਚੇ ਕਿਸਾਨਾਂ ਦਾ ਇੱਕਠ ਦੇਖ ਕੇ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ੍ਹ ਗਏ ਜਿਸਤੋਂ ਬਾਅਦ ਕਰਨਾਲ ਪ੍ਰਸ਼ਾਸਨ ਨੇ ਸੰਯੁਤਕ ਕਿਸਾਨ ਮੋਰਚੇ ਨੂੰ ਗੱਲਬਾਤ ਦਾ ਸੱਦਾ ਦਿਤਾ ਤੇ ਕਿਸਾਨਾਂ ਨੇ 11 ਮੈਂਬਰੀ ਕਮੇਟੀ ਗੱਲਬਾਤ ਲਈ ਭੇਜੀ ਪਰ ਪ੍ਰਸ਼ਾਸਨ ਨਾਲ ਤਿੰਨ ਘੰਟੇ ਤੱਕ ਚੱਲੀ ਗੱਲਬਾਤ ਬੇਨਤੀਜਾ ਰਹੀ , ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਜਿਸਤੋਂ ਬਾਅਦ ਕਿਸਾਨ ਮੁੜ ਮਹਾਪੰਚਾਇਤ ਦੀ ਸਟੇਜ ‘ਤੇ ਪਹੁੰਚੇ ਤੇ ਫ਼ੈਸਲਾ ਲਿਆ ਕਿ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ।

ਜਿਸਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਕੈਤ, ਗੁਰਨਾਮ ਚਡੂਨੀ ਸਣੇ ਸਾਰੇ ਲੀਡਰਾਂ ਨੇ ਮਿੰਨੀ ਸਕੱਤਰੇਤ ਵੱਲ ਕੂਚ ਕੀਤਾ। ਹਾਲਾਂਕਿ ਮਿੰਨੀ ਸਕੱਰੇਤ ਦੇ ਬਾਹਰ ਕਿਸਾਨਾਂ ਨੂੰ ਰੋਕਣ ਲਈ ਭਾਰਤੀ ਪੁਲਿਸ ਬਲ ਤੈਨਾਤ ਸੀ ਪਰ ਕਿਸਾਨ ਲੀਡਰਾਂ ਨੇ ਅਪੀਲ ਕੀਤੀ ਕਿ ਕੋਈ ਵੀ ਬੈਰੀਕੇਡ ਨਹੀਂ ਤੋੜੇਗਾ ਤੇ ਨਾਲ ਹੀ ਹੰਗਾਮਾ ਕੀਤਾ ਜਾਵੇਗਾ ਬਲਕਿ ਸਾਂਤਮਈ ਮਿੰਨੀ ਸਕੱਤਰੁੇਤ ਜਾਇਆ ਜਾਵੇਗਾ। ਬੇਸ਼ੱਕ ਮਿੰਨੀ ਸਕੱਤਰੇਤ ਦੇ ਬਾਹਰ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਸੀ ਪਰ ਕਿਸਾਨਾਂ ਦਾ ਹਜ਼ੂਮ ਪੁਲਿਸ ਨੇ ਪੰਗਾ ਲੈਣਾ ਮੁਨਾਸਿਬ ਨਹੀਂ ਸਮਝਿਆ। ਜਿਸ ਕਾਰਨ ਕਿਸਾਨਾਂ ਨੂੰ ਅਰਾਮ ਨਾਲ ਮਿੰਨੀ ਸਕੱਤਰੇਤ ਦੇ ਅੰਦਰ ਜਾਣ ਦਿੱਤਾ ਗਿਆ।

Spread the love