ਵਟਸਐਪ ਸਮੇਂ-ਸਮੇਂ ‘ਤੇ ਆਪਣੇ ਆਪ ਨੂੰ ਅਪਡੇਟ ਕਰਦਾ ਰਹਿੰਦਾ ਹੈ। ਉਹ ਆਪਣੇ ਯੂਜ਼ਰਸ ਨੂੰ ਕੁੱਝ ਨਾ ਕੁੱਝ ਨਵਾਂ ਦੇਣ ਦੀ ਕੋਸ਼ਿਸ਼ ਕਰਦਾ ਹੈ।

ਹੁਣ ਮੈਸੇਜਿੰਗ ਪਲੇਟਫਾਰਮ ਨੇ ਚੈਟਿੰਗ ਅਨੁਭਵ ਨੂੰ ਦਿਲਚਸਪ ਬਣਾਉਣ ਲਈ ਇੱਕ ਨਵਾਂ ਸਟਿੱਕਰ ਪੇਸ਼ ਕੀਤਾ ਹੈ। ਇਹ ਵਿਸ਼ੇਸ਼ ਸਟਿੱਕਰ ਸਪੈਨਿਸ਼ ਸੀਰੀਜ਼ ਮਨੀ ਹੀਸਟ (Spanish Series Money Heist) ਦੇ ਕਿਰਦਾਰਾਂ ‘ਤੇ ਹੈ। ਦੱਸ ਦਈਏ ਕਿ ਇਸਦਾ ਪੰਜਵਾਂ ਸੀਜ਼ਨ ਹਾਲ ਹੀ ਵਿੱਚ ਓਟੀਟੀ ਪਲੇਟਫਾਰਮ ਨੈੱਟਫਲਿਕਸ ‘ਤੇ ਰੀਲੀਜ਼ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਯੂਜ਼ਰਸ ਵਟਸਐਪ ਤੇ ਲਿਖਣ ਦੀ ਬਜਾਏ ਸਟਿੱਕਰ ਭੇਜਣਾ ਜ਼ਿਆਦ ਪਸੰਦ ਕਰਦੇ ਹਨ। ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਨੇ ਐਨੀਮੇਟਿਡ ਸਟਿੱਕਰਾਂ ਦਾ ਨਵਾਂ ਪੈਕ ਲਾਂਚ ਕੀਤਾ ਹੈ। ਜਿਸ ਨੂੰ ਸਟਿੱਕਰ ਹੀਸਟ ਦਾ ਨਾਂ ਦਿੱਤਾ ਗਿਆ ਹੈ। ਯੂਜ਼ਰਸ ਮਨੀ ਹੀਸਟ ਦੇ ਅੱਧੇ ਕਿਰਦਾਰਾਂ ਅਤੇ ਸੀਨਜ਼ ਦੇ ਸਟਿੱਕਰ ਭੇਜ ਸਕਦੇ ਹਨ। ਵਟਸਐਪ ਨੇ ਕੁੱਲ 17 ਸਟਿੱਕਰ ਪੇਸ਼ ਕੀਤੇ ਹਨ। ਇਸ ਦੀ ਵਰਤੋਂ ਐਂਡਰਾਇਡ ਅਤੇ ਆਈਓਐਸ ਦੋਵਾਂ ਦੁਆਰਾ ਕੀਤੀ ਜਾ ਸਕਦੀ ਹੈ।

ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਕਿਵੇਂ ਇਹ ਸਟਿਕਰ ਡਾਉਨਲੋਡ ਕਰ ਸਕਦੇ ਹੋ :

1. ਸਭ ਤੋਂ ਪਹਿਲਾਂ ਤੁਹਾਨੂੰ ਵਟਸਐਪ ਖੋਲ੍ਹਣਾ ਹੋਵੇਗਾ

2. ਹੁਣ ਚੈਟ ਵਿੰਡੋ ਖੋਲ੍ਹੋ

3. ਫਿਰ ਸਟੀਕਰ ਆਈਕਨ ‘ਤੇ ਕਲਿਕ ਕਰੋ

4. ਸਟੀਕਰ ਸਟੋਰ ਤੇ ਜਾਉ ਅਤੇ ਸਟਿੱਕਰ ਹੀਸਟ ਸਰੱਚ ਕਰੋ ਅਤੇ ਡਾਉਨਲੋਡ ਕਰੋ

5. ਹੁਣ ਮਨੀ ਹੀਸਟ ਦੇ ਸਟੀਕਰ ਪੈਕ ਲਿਸਟ ‘ਚ ਐੱਡ ਹੋ ਜਾਣਗੇ , ਇਸਤੋਂ ਬਾਅਦ ਤੁਸੀਂ ਇਹ ਕਿਸੇ ਨੂੰ ਵੀ ਭੇਜ ਸਕਦੇ ਹੋ।

Spread the love